ਮਹਾਮਾਰੀ ਦੌਰਾਨ ਪ੍ਰੀਖਿਆਵਾਂ ਲਈ ਮਜਬੂਰ ਕਰਨਾ ਸੀਬੀਐੱਸਈ ਦਾ ਗ਼ੈਰਜ਼ਿੰਮੇਵਾਰਾਨਾ ਰਵੱਈਆ: ਪ੍ਰਿਯੰਕਾ

ਮਹਾਮਾਰੀ ਦੌਰਾਨ ਪ੍ਰੀਖਿਆਵਾਂ ਲਈ ਮਜਬੂਰ ਕਰਨਾ ਸੀਬੀਐੱਸਈ ਦਾ ਗ਼ੈਰਜ਼ਿੰਮੇਵਾਰਾਨਾ ਰਵੱਈਆ: ਪ੍ਰਿਯੰਕਾ


ਨਵੀਂ ਦਿੱਲੀ, 9 ਅਪਰੈਲ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਮੁਲਕ ‘ਚ ਕੋਵਿਡ-19 ਦੇ ਹਾਲਾਤ ਮੁੜ ਵਿਗੜਨ ਦਰਮਿਆਨ ਬੱਚਿਆਂ ਨੂੰ ਪ੍ਰੀਖਿਆਵਾਂ ‘ਚ ਬੈਠਣ ਲਈ ਮਜਬੂਰ ਕਰਨਾ ਸੀਬੀਐੱਸਈ ਦਾ ਗ਼ੈਰਜ਼ਿੰਮੇਵਾਰਾਨਾ ਰਵੱਈਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰੀਖਿਆਵਾਂ ਜਾਂ ਤਾਂ ਰੱਦ ਕੀਤੀਆਂ ਜਾਣ ਜਾਂ ਪ੍ਰੀਖਿਆ ਪ੍ਰੋਗਰਾਮ ‘ਚ ਬਦਲਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਇੰਜ ਲਈਆਂ ਜਾਣ ਕਿ ਵਿਦਿਆਰਥੀਆਂ ਨੂੰ ਭੀੜ-ਭਾੜ ਵਾਲੇ ਇਲਾਕਿਆਂ ‘ਚ ਨਾ ਜਾਣਾ ਪਏ। ਕਾਂਗਰਸ ਆਗੂ ਨੇ ਟਵਿੱਟਰ ‘ਤੇ ਕਿਹਾ ਕਿ ਪ੍ਰੀਖਿਆ ਦੇ ਦਬਾਅ ਨਾਲ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਮਾੜਾ ਅਸਰ ਪਵੇਗਾ। ‘ਸਾਡੀ ਸਿੱਖਿਆ ਪ੍ਰਣਾਲੀ ਨੂੰ ਆਪਣੇ ਰਵੱਈਏ ‘ਚ ਵੱਡੇ ਪੱਧਰ ‘ਤੇ ਬਦਲਾਅ ਕਰਨ ਦੀ ਲੋੜ ਹੈ ਅਤੇ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ ਨਾ ਕਿ ਇਸ ਬਾਰੇ ਸਿਰਫ਼ ਸੰਮੇਲਨਾਂ ਜਾਂ ਕਾਨਫਰੰਸਾਂ ‘ਚ ਹੀ ਗੱਲਾਂ ਹੋਣੀਆਂ ਚਾਹੀਦੀਆਂ ਹਨ।’ -ਪੀਟੀਆਈ



Source link