ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਫਿਲਿਪ ਦਾ ਦੇਹਾਂਤ

ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਫਿਲਿਪ ਦਾ ਦੇਹਾਂਤ


ਲੰਡਨ, 9 ਅਪਰੈਲ

ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ (ਦੋਇਮ) ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਫਿਲਿਪ ਨੂੰ ਇਸ ਸਾਲ ਦੇ ਸ਼ੁਰੂ ਵਿਚ ਤਕਰੀਬਨ ਮਹੀਨੇ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ 16 ਮਾਰਚ ਨੂੰ ਛੁੱਟੀ ਮਿਲਣ ਤੋਂ ਬਾਅਦ ਵਿੰਡਸਰ ਕੈਸਲ ਪਰਤੇ ਸਨ। ਫਿਲਿਪ ਨੂੰ ਐਡੀਨਬਰਗ ਦੇ ਡਿਊਕ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ 1947 ਵਿੱਚ ਐਲਿਜ਼ਾਬੈੱਥ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ 2017 ਵਿੱਚ ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ। ਫਿਲਿਪ ਯੂਨਾਨੀ ਸ਼ਾਹੀ ਪਰਿਵਾਰ ਤੋਂ ਸਨ ਤੇ ਉਨ੍ਹਾਂ ਦਾ ਜਨਮ 1921 ਵਿੱਚ ਯੂਨਾਨ ਦੇ ਟਾਪੂ ਕੋਰਫੂ ਵਿੱਚ ਹੋਇਆ। ਉਹ ਖੇਡਾਂ ਵਿਚ ਬਹੁਤ ਰੁਚੀ ਰੱਖਦੇ ਸੀ। ਉਨ੍ਹਾਂ ਦੇ ਚਾਰ ਬੱਚੇ ਅਤੇ ਅੱਠ ਪੋਤੇ-ਪੋਤੀਆਂ ਹਨ।



Source link