ਸਾਲਟ ਲੇਕ ਸਿਟੀ, 11 ਅਪਰੈਲ
ਅਮਰੀਕੀ ਸੂਬੇ ਯੂਟਾ ਦੀ ਸਾਲਟ ਲੇਕ ਕਾਊਂਟੀ ਜੇਲ੍ਹ ਦੇ ਬਾਹਰ ਸ਼ਨਿਚਰਵਾਰ ਸਵੇਰੇ ਗੋਲੀਬਾਰੀ ਵਿਚ ਪੁਲੀਸ ਅਧਿਕਾਰੀ ਫੱਟੜ ਹੋ ਗਿਆ। ਸ਼ੱਕੀ ਹਮਲਾਵਰ ਦੀ ਗੋਲੀਬਾਰੀ ਵਿਚ ਮੌਤ ਹੋ ਗਈ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਊਂਟੀ ਸ਼ੈਰਿਫ਼ ਨੇ ਦੱਸਿਆ ਕਿ ਦੋਵੇਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਸਨ। ਇਕ ਡਿਪਟੀ ਦੇ ਅੱਖ ਵਿਚ ਗੋਲੀ ਲੱਗੀ ਹੈ। ਉਸ ਦੀ ਹਾਲਤ ਗੰਭੀਰ ਪਰ ਸਥਿਰ ਹੈ। ਹਮਲਾਵਰ ਦੇ ਇਰਾਦਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।