ਤਹਿਰਾਨ, 11 ਅਪਰੈਲ
ਇਰਾਨ ਦੇ ਨਾਤਾਂਜ਼ ਪਰਮਾਣੂ ਪਲਾਂਟ ਦੀ ਬਿਜਲੀ ਵੰਡ ਗਰਿੱਡ ਵਿਚ ਐਤਵਾਰ ਨੂੰ ਖਰਾਬੀ ਆ ਗਈ। ਇਹ ਸਮੱਸਿਆ ਯੂਰੇਨੀਅਮ ਦੇ ਤੇਜ਼ੀ ਨਾਲ ਸੋਧ ਕਰਨ ਵਾਲੇ ਯੂਨਿਟ ਵਿੱਚ ਆਈ ਹੈ। ਵਿਸ਼ਵ ਸ਼ਕਤੀਆਂ ਨਾਲ ਪਰਮਾਣੂ ਸਮਝੌਤੇ ਬਾਰੇ ਚੱਲ ਰਹੀ ਗੱਲਬਾਤ ਦੇ ਦੌਰਾਨ ਇਰਾਨ ਦਾ ਇਹ ਪਲਾਂਟ ਸਭ ਤੋਂ ਸੁਰੱਖਿਅਤ ਥਾਵਾਂ ਵਿੱਚੋਂ ਇੱਕ ਹੈ। ਦੇਸ਼ ਦੇ ਸਰਕਾਰੀ ਟੀਵੀ ਮੁਤਾਬਕ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਪ੍ਰਦੂਸ਼ਣ ਫੈਲਿਆ ਹੈ।