ਜੇ ਸਰਕਾਰ ਕਿਸਾਨਾਂ ਲਈ ਫ਼ਿਕਰਮੰਦ ਹੈ ਤਾਂ ਕਰੋਨਾ ਦੌਰਾਨ ਹੀ ਖੇਤੀ ਕਾਨੂੰਨ ਕਿਉਂ ਲਿਆਂਦੇ: ਬੁਰਜਗਿੱਲ ਦਾ ਤੋਮਰ ਨੂੰ ਸੁਆਲ

ਜੇ ਸਰਕਾਰ ਕਿਸਾਨਾਂ ਲਈ ਫ਼ਿਕਰਮੰਦ ਹੈ ਤਾਂ ਕਰੋਨਾ ਦੌਰਾਨ ਹੀ ਖੇਤੀ ਕਾਨੂੰਨ ਕਿਉਂ ਲਿਆਂਦੇ: ਬੁਰਜਗਿੱਲ ਦਾ ਤੋਮਰ ਨੂੰ ਸੁਆਲ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 11 ਅਪਰੈਲ

ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਨੂੰ ਕਰੋਨਾ ਦਾ ਹਵਾਲਾ ਦੇ ਕੇ ਅੰਦੋਲਨ ਖਤਮ ਕਰਨ ਦੀ ਅਪੀਲ ‘ਤੇ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕਰੋਨਾ ਅਤੇ ਲੋਕਾਂ ਦੀ ਸਿਹਤ ਪ੍ਰਤੀ ਐਨੀ ਹੀ ਫਿਕਰਮੰਦ ਹੈ ਤਾਂ ਕਰੋਨਾ ਦੌਰਾਨ ਕਾਲੇ-ਕਾਨੂੰਨ ਕਿਉਂ ਲਿਆਂਦੇ ਗਏ? ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਮੌਤ ਦੇ ਵਾਰੰਟ ਮੰਨਦੇ ਹਨ ਤੇ ਇਸ ਕਾਰਨ ਮੋਰਚਿਆਂ ‘ਤੇ ਡਟੇ ਹੋਏ ਹਨ। ਸ੍ਰੀ ਬੁਰਜਗਿੱਲ ਨੇ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰ ਦੇਵੇ ਅਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਦੇਵੇ ਤਾਂ ਸਾਰੇ ਕਿਸਾਨ ਉਦੋਂ ਹੀ ਘਰਾਂ ਨੂੰ ਚਲੇ ਜਾਣਗੇ।



Source link