ਅਮਰਨਾਥ ਯਾਤਰਾ ਲਈ 15 ਅਪਰੈਲ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟਰੇਸ਼ਨ

ਅਮਰਨਾਥ ਯਾਤਰਾ ਲਈ 15 ਅਪਰੈਲ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟਰੇਸ਼ਨ


ਜੰਮੂ, 12 ਅਪਰੈਲ

ਅਮਰਨਾਥ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ 15 ਅਪਰੈਲ ਤੋਂ ਸ਼ੁਰੂ ਹੋਵੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਲਗਪਗ 4000 ਫੁੱਟ ਦੀ ਉਂਚਾਈ ‘ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਦੀ 56 ਦਿਨਾਂ ਤਕ ਚੱਲਣ ਵਾਲੀ ਇਹ ਯਾਤਰਾ ਬਾਲਟਾਲ ਅਤੇ ਚੰਦਨਵਾੜੀ ਰੂਟਾਂ ਤੋਂ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ 22 ਅਗਸਤ ਨੂੰ ਖ਼ਤਮ ਹੋਵੇਗੀ। ਅਮਰਨਾਥਜੀ ਸ਼੍ਰਾਈਨ ਬੋਰਡ ਦੇ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਨੇ ਦੱਸਿਆ ਕਿ ਸ਼ਰਧਾਲੂ ਡਬਲਿਊ ਡਬਲਿਊ ਡਬਲਿਊ ਡਾਟ ਜੇਕੇਐੱਸਏਐੱਸਬੀ ਡਾਟ ਨਿਕ ਡਾਟ ਇਨ ‘ਤੇ ਆਨਲਾਈਨ ਅਪਲੀਕੇਸ਼ਨ ਫਾਰਮ ਭਰ ਕੇ, ਉਸ ਨਾਲ ਲੋੜੀਂਦਾ ਸਿਹਤ ਸਰਟੀਫਿਕੇਟ ਅਤੇ ਆਪਣੀ ਫੋਟੋ ਨੱਥੀ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।



Source link