ਲਾਸ ਏਂਜਲਸ ’ਚ ਤਿੰਨ ਬੱਚੇ ਮ੍ਰਿਤਕ ਮਿਲੇ, ਮਾਂ ਗ੍ਰਿਫ਼ਤਾਰ

ਲਾਸ ਏਂਜਲਸ ’ਚ ਤਿੰਨ ਬੱਚੇ ਮ੍ਰਿਤਕ ਮਿਲੇ, ਮਾਂ ਗ੍ਰਿਫ਼ਤਾਰ


ਲਾਸ ਏਂਜਲਸ, 11 ਅਪਰੈਲ

ਲਾਸ ਏਂਜਲਸ ਦੀ ਇਕ ਕਾਊਂਟੀ ਦੇ ਅਪਾਰਟਮੈਂਟ ‘ਚ ਸ਼ਨਿਚਰਵਾਰ ਸਵੇਰੇ ਤਿੰਨ ਬੱਚੇ ਮ੍ਰਿਤਕ ਮਿਲੇ ਹਨ। ਪੁਲੀਸ ਨੇ ਬੱਚਿਆਂ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਮਹਿਲਾ ਦੀ ਸ਼ਨਾਖ਼ਤ ਲਿਲਿਆਨਾ ਕੈਰੀਲੋ (30) ਵਜੋਂ ਹੋਈ ਹੈ। ਘਟਨਾ ਵਾਲੀ ਥਾਂ ਟੁਲਾਰੇ ਕਾਊਂਟੀ ਲਾਸ ਏਂਜਸਲ ਤੋਂ 322 ਕਿਲੋਮੀਟਰ ਦੂਰ ਹੈ। ਬੱਚਿਆਂ ਦੀ ਦਾਦੀ ਕੰਮ ਤੋਂ ਘਰ ਆਈ ਸੀ ਤੇ ਉਸ ਨੂੰ ਉਹ ਮ੍ਰਿਤਕ ਮਿਲੇ। ਜਦਕਿ ਉਨ੍ਹਾਂ ਦੀ ਮਾਂ ਲਾਪਤਾ ਸੀ। ਪੁਲੀਸ ਨੇ ਮੁੱਢਲੀ ਜਾਂਚ ਮਗਰੋ ਦੱਸਿਆ ਕਿ ਬੱਚਿਆਂ ਦੀ ਹੱਤਿਆ ਕੀਤੀ ਗਈ ਹੈ। ਪੁਲੀਸ ਹੱਤਿਆ ਪਿਛਲੇ ਮੰਤਵ ਨੂੰ ਜਾਣਨ ਲਈ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫ਼ਿਲਹਾਲ ਬੱਚਿਆਂ ਦੀ ਮਾਂ ਸ਼ੱਕ ਦੇ ਘੇਰੇ ਵਿਚ ਹੈ ਪਰ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। -ਏਪੀ



Source link