ਨੱਢਾ ਨੇ ਮਮਤਾ ਨੂੰ ਹਾਰਿਆ ਹੋਇਆ ਖਿਡਾਰੀ ਦੱਸਿਆ

ਨੱਢਾ ਨੇ ਮਮਤਾ ਨੂੰ ਹਾਰਿਆ ਹੋਇਆ ਖਿਡਾਰੀ ਦੱਸਿਆ


ਕੋਲਕਾਤਾ, 13 ਅਪਰੈਲ

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਤ੍ਰਿਣਮੂਲ ਕਾਂਗਰਸ ਦੇ ਨਾਅਰੇ ‘ਖੇਲਾ ਹੋਬੇ’ ‘ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਹਾਲਤ ਇੱਕ ਹਾਰੇ ਹੋਏ ਖਿਡਾਰੀ ਜਿਹੀ ਹੈ। ਨੱਢਾ ਨੇ ਪੂਰਬੀ ਵਰਧਮਾਨ ਜ਼ਿਲ੍ਹੇ ਦੇ ਕਾਲਨਾ ‘ਚ ਇੱਕ ਰੋਡ ਸ਼ੋਅ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਚੋਣ ਕਮਿਸ਼ਨ ਵੱਲ ਉਂਗਲ ਚੁੱਕ ਰਹੀ ਅਤੇ ਉਨ੍ਹਾਂ ‘ਤੇ ਦੋਸ਼ ਲਗਾ ਰਹੀ ਤ੍ਰਿਣਮੂਲ ਕਾਂਗਰਸ ਮੁਖੀ ਇਹ ਭੁੱਲ ਗਈ ਹੈ ਕਿ ਕੀ ਉਨ੍ਹਾਂ ਸੂਬੇ ਦੇ ਲੋਕਾਂ ਲਈ ਕੁਝ ਅਜਿਹਾ ਕੀਤਾ ਹੈ ਕਿ ਜਿਸ ਦਾ ਉਹ ਸਿਹਰਾ ਲੈ ਸਕੇ। -ਪੀਟੀਆਈ



Source link