ਕਿਸਾਨ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਿਸਾਨ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕਿਸਾਨ ਆਗੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਪੱਤਰ ਪ੍ਰੇਰਕ

ਲਹਿਰਾਗਾਗਾ, 15 ਅਪਰੈਲ

ਪਿੰਡ ਸੰਗਤਪੁਰਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਢੀ ਤੇ ਸਿਰੜੀ ਵਰਕਰ ਨਿਰੰਜਣ ਸਿੰਘ (60) ਪੁੱਤਰ ਸੰਤਾ ਸਿੰਘ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਪਿੰਡ ਦੇ ਲੋਕਾਂ ਤੇ ਕਿਸਾਨ ਜਥੇਬੰਦੀ ਨਾਲ ਜੁੜੇ ਵਰਕਰਾਂ ਨੇ ਨਿਰੰਜਣ ਸਿੰਘ ਦੀ ਮੌਤ ਨੂੰ ਜਥੇਬੰਦੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਨਿਰੰਜਣ ਸਿੰਘ ਅਣਵਿਆਹਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨਿਰੰਜਣ ਸਿੰਘ ਦੀ ਦੇਹ ਨੂੰ ਕਿਸਾਨੀ ਝੰਡੇ ‘ਚ ਲਪੇਟ ਕੇ ਕਿਸਾਨੀ ਏਕਤਾ ਦੀ ਨਾਅਰੇਬਾਜ਼ੀ ਕਰਦਿਆਂ ਅੰਤਿਮ ਵਿਦਾਇਗੀ ਦਿੱਤੀ ਗਈ।Source link