ਵੈਕਸੀਨੇਸ਼ਨ: ਟੀਕਾ ਲਗਵਾ ਕੇ 94 ਸਾਲਾ ਜਾਗੀਰ ਕੌਰ ਤੇ 90 ਸਾਲਾ ਨਸੀਬੋ ਬਣੀ ਮਿਸਾਲ


ਕਰਮਜੀਤ ਸਿੰਘ ਚਿੱਲਾ

ਬਨੂੜ, 16 ਅਪਰੈਲ

ਪਿੰਡ ਬੂਟਾ ਸਿੰਘ ਵਾਲਾ ਦੀ 94 ਸਾਲਾ ਜਾਗੀਰ ਕੌਰ ਅਤੇ 90 ਸਾਲਾ ਨਸੀਬ ਕੌਰ ਨੇ ਪਿੰਡ ਵਿੱਚ ਲੱਗੇ ਵੈਕਸੀਨੇਸ਼ਨ ਕੈਂਪ ਵਿੱਚ ਕਰੋਨਾ ਤੋਂ ਬਚਾਅ ਲਈ ਬਣੀ ਵੈਕਸੀਨ ਦਾ ਡੋਜ਼ ਲਗਵਾ ਕੇ ਪਿੰਡ ਵਾਸੀਆਂ ਨੂੰ ਕਰੋਨਾ ਵਿਰੁੱਧ ਲਾਮਬੰਦ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਉੱਤੇ ਸਰਕਾਰੀ ਹਸਪਤਾਲ ਬਨੂੜ ਵੱਲੋਂ ਇਹ ਕੈਂਪ ਲਗਾਇਆ ਗਿਆ ਸੀ। ਦੋਵੇਂ ਬਿਰਧ ਔਰਤਾਂ ਆਪੋ-ਆਪਣੇ ਘਰਾਂ ਤੋਂ ਪੈਦਲ ਚੱਲ ਕੇ ਕੈਂਪ ਵਿੱਚ ਪਹੁੰਚੀਆਂ ਤੇ ਟੀਕਾ ਲਗਵਾਉਣ ਮਗਰੋਂ ਅੱਧਾ ਘੰਟਾ ਕੈਂਪ ਵਿੱਚ ਬੈਠ ਕੇ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ। ਪਿੰਡ ਦੇ ਸਰਪੰਚ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਿਰਧ ਔਰਤਾਂ ਮਗਰੋਂ 101 ਦੇ ਕਰੀਬ ਪਿੰਡ ਵਾਸੀਆਂ ਨੇ ਟੀਕਾ ਲਗਵਾਇਆ। ਉਨ੍ਹਾਂ ਦੱਸਿਆ ਕਿ ਦੋਵੇਂ ਬਿਰਧ ਔਰਤਾਂ ਹੁਣ ਲਗਾਤਾਰ ਵੈਕਸੀਨ ਦੀ ਡੋਜ਼ ਲਗਵਾਉਣ ਸਬੰਧੀ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ।Source link