ਇਟਲੀ ਦੇ ਖੇਤੀ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ

ਇਟਲੀ ਦੇ ਖੇਤੀ ਕਾਮਿਆਂ ਵੱਲੋਂ ਰੋਸ ਮੁਜ਼ਾਹਰਾ


ਵਿੱਕੀ ਬਟਾਲਾ

ਵਿਚੈਂਸਾ, 17 ਅਪਰੈਲ

ਇਟਲੀ ਦੇ ਕਾਮਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ‘ਸੀਜੀਆਈਐਲ’ ਦੇ ਨੁਮਾਇੰਦਿਆਂ ਤੇ ਭਾਰਤੀ ਭਾਈਚਾਰੇ ਦੇ ਖੇਤੀਬਾੜੀ ਨਾਲ ਸਬੰਧਤ ਵਰਕਰਾਂ ਨੇ ਆਪਣੀਆਂ ਮੰਗਾਂ ਬਾਰੇ ਜ਼ਿਲ੍ਹਾ ਵਿਚੈਂਸਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਟਲੀ ਸਰਕਾਰ ਨੇ ਹੋਰਨਾਂ ਖੇਤਰਾਂ ਦੇ ਕਾਮਿਆਂ ਲਈ ਮਦਦ ਐਲਾਨੀ ਹੈ ਪਰ ਖੇਤੀਬਾੜੀ ਸੈਕਟਰ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਇਸ ਮੌਕੇ ਸ਼ਾਂਤਮਈ ਰੋਸ ਮੁਜ਼ਾਹਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦ ਇਟਲੀ ਕੋਵਿਡ ਕਾਰਨ ਬੰਦ ਸੀ ਤਾਂ ਖੇਤੀਬਾੜੀ ਸੈਕਟਰ ਹੀ ਕਮਾਈ ਦਾ ਸਾਧਨ ਸੀ। ਇਸ ਨੇ ਦੇਸ਼ ਦੀ ਡੋਲ ਰਹੀ ਆਰਥਿਕਤਾ ਨੂੰ ਸਹਾਰਾ ਦਿੱਤਾ ਪਰ ਹੁਣ ਇਟਲੀ ਸਰਕਾਰ ਖੇਤੀਬਾੜੀ ਖੇਤਰ ਦੀ ਅਣਦੇਖੀ ਕਰ ਰਹੀ ਹੈ। ਅਧਿਕਾਰੀਆਂ ਨੇ ਵਰਕਰਾਂ ਨੂੰ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਿੰਦਰ ਸਿੰਘ ਗਿੱਲ, ਲਾਲ ਸਰੂਪ, ਸਿੰਗਾਰਾ ਸਿੰਘ ਤੇ ਸੰਸਥਾ ਦੇ ਹੋਰ ਨੁਮਾਇੰਦੇ ਹਾਜ਼ਰ ਸਨ।



Source link