ਟੀਕਾਕਰਨ ਲਈ ਉਮਰ ਹੱਦ ਘਟਾ ਕੇ 25 ਸਾਲ ਕਰੇ ਸਰਕਾਰ: ਸੋਨੀਆ ਗਾਂਧੀ

ਟੀਕਾਕਰਨ ਲਈ ਉਮਰ ਹੱਦ ਘਟਾ ਕੇ 25 ਸਾਲ ਕਰੇ ਸਰਕਾਰ: ਸੋਨੀਆ ਗਾਂਧੀ
ਟੀਕਾਕਰਨ ਲਈ ਉਮਰ ਹੱਦ ਘਟਾ ਕੇ 25 ਸਾਲ ਕਰੇ ਸਰਕਾਰ: ਸੋਨੀਆ ਗਾਂਧੀ


ਨਵੀਂ ਦਿੱਲੀ, 17 ਅਪਰੈਲ

ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਰੋਨਾਵਾਇਰਸ ਮਹਾਮਾਰੀ ਦੀ ਮੌਜੂਦਾ ਸਥਿਤੀ ਸਬੰਧੀ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਟੀਕਾਕਰਨ ਲਈ ਉਮਰ ਹੱਦ ਘਟਾ ਕੇ 25 ਸਾਲ ਕੀਤੀ ਜਾਵੇ ਅਤੇ ਦਮੇ, ਸ਼ੂਗਰ ਤੇ ਹੋਰ ਕੁਝ ਹੋਰ ਬਿਮਾਰੀਆਂ ਤੋਂ ਪੀੜਤ ਨੌਜਵਾਨਾਂ ਨੂੰ ਪਹਿਲ ਦੇ ਅਧਾਰ ‘ਤੇ ਵੈਕਸੀਨ ਦੀ ਡੋਜ਼ ਲਗਾਈ ਜਾਵੇ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਕਰੋਨਾ ਤੋਂ ਨਿਪਟਣ ਨਹੀ ਜ਼ਰੂਰੀ ਮੈਡੀਕਲ ਉਪਕਰਨਾਂ ਤੇ ਦਵਾਈਆਂ ਨੂੰ ਜੀਐੱਸਟੀ ਤੋਂ ਮੁਕਤ ਕਰਨਾ ਚਾਹੀਦਾ ਹੈ ਅਤੇ ਕਰੋਨਾਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਉਠਾਉਂਦਿਆਂ ਗਰੀਬਾਂ ਨੂੰ ਹਰ ਮਹੀਨੇ ਛੇ ਹਜ਼ਾਰ ਰੁਪਏ ਦੀ ਮਦਦ ਦੇਣੀ ਚਾਹੀਦੀ ਹੈ। ਸੋਨੀਆ ਨੇ ਵੱਡੀ ਗਿਣਤੀ ਲੋਕਾਂ ਦੇ ਕਰੋਨਾ ਦੀ ਲਪੇਟ ਵਿਚ ਆਉਣ ਅਤੇ ਹਰ ਰੋਜ਼ ਵੱਡੀ ਗਿਣਤੀ ਲੋਕਾਂ ਦੀ ਮੌਤ ਹੋਣ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਆਪਣਾ ਫ਼ਰਜ਼ ਨਿਭਾਅ ਰਹੇ ਸਿਹਤ ਕਾਮਿਆਂ ਤੇ ਹੋਰ ਮੁਲਾਜ਼ਮਾਂ ਨੂੰ ਕਾਂਗਰਸ ਸਲਾਮ ਕਰਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦਾ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਕਈ ਥਾਵਾਂ ‘ਤੇ ਟੀਕਿਆਂ, ਆਕਸੀਜਨ ਤੇ ਵੈਂਟੀਲੇਟਰਾਂ ਦੀ ਘਾਟ ਹੈ ਪਰ ਸਰਕਾਰ ਚੁੱਪ ਬੈਠੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ”ਸਰਕਾਰ ਨੂੰ ਟੀਕਾਕਰਨ ਲਈ ਆਪਣੀ ਪਹਿਲ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਉਮਰ ਹੱਦ ਨੂੰ ਘਟਾ ਕੇ 25 ਸਾਲ ਕਰਨਾ ਚਾਹੀਦਾ ਹੈ ਅਤੇ ਦਮੇ, ਸ਼ੂਗਰ, ਗੁਰਦੇ ਤੇ ਜਿਗਰ ਸਬੰਧੀ ਬਿਮਾਰੀਆਂ ਤੋਂ ਪੀੜਤ ਨੌਜਵਾਨਾਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ।” ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਕੋਵਿਡ-19 ਕਾਰਨ ਦੇਸ਼ ਵਿਚ ਪੈਦਾ ਹੋਏ ਹਾਲਾਤ ਬਾਰੇ ਚਰਚਾ ਕੀਤੀ ਗਈ।Source link