ਵਾਸ਼ਿੰਗਟਨ, 16 ਅਪਰੈਲ
ਅਮਰੀਕਾ ਦੇ ਇਕ ਸੀਨੀਅਰ ਸੈਨੇਟਰ ਨੇ ਕਿਹਾ ਹੈ ਕਿ ਪਾਕਿਸਤਾਨ ਅਫ਼ਗਾਨਿਸਤਾਨ ਵਿਚ ਦੋਵਾਂ ਪਾਸਿਓਂ ਖੇਡਦਾ ਰਿਹਾ ਹੈ, ਜਿਸ ਨਾਲ ਤਾਲਿਬਾਨ ਨੂੰ ਲਾਹਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 11 ਸਤੰਬਰ ਤੱਕ ਅਫ਼ਗਾਨਿਸਤਾਨ ਵਿਚੋਂ ਆਪਣੀ ਸਾਰੀ ਫ਼ੌਜ ਕੱਢਣ ਦਾ ਐਲਾਨ ਕੀਤਾ ਹੈ। ਸੈਨੇਟ ਦੀ ਹਥਿਆਰਬੰਦ ਸੇਵਾਵਾਂ ਬਾਰੇ ਕਮੇਟੀ ਦੇ ਚੇਅਰਮੈਨ ਜੈਕ ਰੀਡ ਨੇ ਕਿਹਾ ‘ਤਾਲਿਬਾਨ ਦੀ ਸਫ਼ਲਤਾ ਵਿਚ ਇਕ ਚੀਜ਼ ਨੇ ਕਾਫ਼ੀ ਯੋਗਦਾਨ ਦਿੱਤਾ ਹੈ, ਉਹ ਹੈ ਤਾਲਿਬਾਨ ਨੂੰ ਪਾਕਿਸਤਾਨ ਵਿਚ ਮਿਲੇ ਸੁਰੱਖਿਅਤ ਟਿਕਾਣਿਆਂ ਨੂੰ ਖ਼ਤਮ ਕਰਨ ਵਿਚ ਅਮਰੀਕਾ ਦਾ ਅਸਫ਼ਲ ਹੋਣਾ।’ ਇਕ ਤਾਜ਼ਾ ਅਧਿਐਨ ਦਾ ਹਵਾਲਾ ਦਿੰਦਿਆਂ ਰੀਡ ਨੇ ਕਿਹਾ ਕਿ ਪਾਕਿਸਤਾਨ ਵਿਚ ਤਾਲਿਬਾਨ ਦੇ ਟਿਕਾਣੇ, ਉਨ੍ਹਾਂ ਨੂੰ ਆਈਐੱਸਆਈ ਤੋਂ ਮਿਲਦੀ ਹਮਾਇਤ, ਤਾਲਿਬਾਨ ਦੇ ਜੰਗੀ ਯਤਨਾਂ ਲਈ ਅਹਿਮ ਹਨ। -ਪੀਟੀਆਈ