ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਅਪਰੈਲ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਦਿੱਲੀ ਮੋਰਚੇ ਵਿੱਚ ਸ਼ਾਮਲ ਹੋ ਕੇ ਪਰਤੇ ਇੱਥੋਂ ਨੇੜਲੇ ਪਿੰਡ ਰੇਤਗੜ੍ਹ ਦੇ ਕਿਸਾਨ ਕਰਮਜੀਤ ਸਿੰਘ ਦੀ ਤਬੀਅਤ ਖਰਾਬ ਹੋਣ ਕਾਰਨ ਬੀਤੀ ਰਾਤ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਰੇਤਗੜ੍ਹ ਦੇ ਪ੍ਰਧਾਨ ਹਰਨੇਕ ਸਿੰਘ ਨੇਕੀ ਨੇ ਦੱਸਿਆ ਕਿ ਕਰਮਜੀਤ ਸਿੰਘ ਕੁੱਝ ਦਿਨ ਪਹਿਲਾਂ ਦਿੱਲੀ ਕਿਸਾਨ ਮੋਰਚੇ ਤੋਂ ਤਬੀਅਤ ਖਰਾਬ ਹੋਣ ਕਾਰਨ ਪਰਤਿਆ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਕਰਮਜੀਤ ਦਾ ਅੱਜ ਯੂਨੀਅਨ ਵਰਕਰਾਂ ਨੇ ਕਿਸਾਨੀ ਝੰਡਿਆਂ ਨਾਲ ਸਨਮਾਨ ਕਰਨ ਉਪਰੰਤ ਸਸਕਾਰ ਕੀਤਾ।