ਦੇਸ਼ ਭਰ ਵਿੱਚ ਕਰੋਨਾ ਦੇ 2.59 ਲੱਖ ਨਵੇਂ ਕੇਸ

ਦੇਸ਼ ਭਰ ਵਿੱਚ ਕਰੋਨਾ ਦੇ 2.59 ਲੱਖ ਨਵੇਂ ਕੇਸ


ਨਵੀਂ ਦਿੱਲੀ, 20 ਅਪਰੈਲ

ਦੇਸ਼ ਭਰ ਵਿਚ ਅੱਜ ਲਗਾਤਾਰ ਛੇਵੇਂ ਦਿਨ ਕਰੋਨਾ ਮਰੀਜ਼ਾਂ ਦਾ ਅੰਕੜਾ ਦੋ ਲੱਖ ਤੋਂ ਉਪਰ ਰਿਹਾ। ਪਿਛਲੇ ਚੌਵੀਂ ਘੰਟਿਆਂ ਦੌਰਾਨ 2,59, 170 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਐਕਟਿਵ ਕੇਸਾਂ ਦਾ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਇਕ ਦਿਨ ਵਿਚ 1716 ਮੌਤਾਂ ਹੋਈਆਂ ਜਿਨ੍ਹਾਂ ਵਿਚੋਂ ਸਭ ਤੋਂ ਵੱਧ 351 ਮਹਾਰਾਸ਼ਟਰ ਵਿਚ, 240 ਦਿੱਲੀ ‘ਚ, 175 ਛਤੀਸਗੜ੍ਹ, 167 ਉਤਰ ਪ੍ਰਦੇਸ਼ ਤੇ 83 ਮੌਤਾਂ ਪੰਜਾਬ ਵਿਚ ਤੇ 33 ਹਰਿਆਣਾ ਵਿਚ ਹੋਈਆਂ ਹਨ।-ਪੀਟੀਆਈ



Source link