ਰਾਜਨਾਥ ਵਲੋਂ ਫੌਜ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੇ ਹੁਕਮ


ਨਵੀਂ ਦਿੱਲੀ, 20 ਅਪਰੈਲ

ਦੇਸ਼ ਵਿਚ ਕਰੋਨਾ ਮਾਮਲੇ ਵਧਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਕਿਹਾ ਹੈ ਕਿ ਉਹ ਮਰੀਜ਼ਾਂ ਨੂੰ ਵਾਧੂ ਸਹੂਲਤਾਂ ਦੇਣ ਦੇ ਨਾਲ ਹੀ ਰਾਜਾਂ ਦੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਸਬੰਧੀ ਰੱਖਿਆ ਮੰਤਰੀ ਨੇ ਫੌਜ ਮੁਖੀ ਐਮ ਐਸ ਨਰਵਾਣੇ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਫੌਜ ਵਲੋਂ ਆਪਣੇ ਸਿਹਤ ਕੇਂਦਰਾਂ ਵਿਚ ਆਮ ਲੋਕਾਂ ਦਾ ਇਲਾਜ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਰਾਜ ਦਾ ਸਭ ਤੋਂ ਸੀਨੀਅਰ ਫੌਜੀ ਅਧਿਕਾਰੀ ਉਸ ਸੂਬੇ ਦੇ ਮੁੱਖ ਮੰਤਰੀ ਦੇ ਸੰਪਰਕ ਵਿਚ ਰਹੇਗਾ ਤੇ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗਾ। -ਪੀਟੀਆਈSource link