ਕਿਸਾਨਾਂ ਨੇ ਮੈਡੀਕਲ ਆਕਸੀਜਨ ਸਪਲਾਈ ਰੋਕਣ ਦੇ ਦੋਸ਼ ਨਕਾਰੇ

ਕਿਸਾਨਾਂ ਨੇ ਮੈਡੀਕਲ ਆਕਸੀਜਨ ਸਪਲਾਈ ਰੋਕਣ ਦੇ ਦੋਸ਼ ਨਕਾਰੇ


ਨਵੀਂ ਦਿੱਲੀ, 21 ਅਪਰੈਲ

ਦਿੱਲੀ ਦੀਆਂ ਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਉਨ੍ਹਾਂ ‘ਤੇ ਮੈਡੀਕਲ ਆਕਸੀਜਨ ਰੋਕਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਬੀਤੇ ਕੱਲ੍ਹ ਦੋਸ਼ ਲਾਏ ਸਨ ਕਿ ਦਿੱਲੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਕਿਸਾਨਾਂ ਵਲੋਂ ਹੱਦਾਂ ‘ਤੇ ਰੋਕੀ ਜਾ ਰਹੀ ਹੈ ਜਿਸ ਕਾਰਨ ਦਿੱਲੀ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲੇ ਦਿਨ ਤੋਂ ਹੀ ਅਮਰਜੈਂਸੀ ਸੇਵਾਵਾਂ ਲਈ ਲਾਂਘਾ ਰੱਖਿਆ ਹੋਇਆ ਹੈ ਤੇ ਕਿਸਾਨਾਂ ਵਲੋਂ ਕਿਸੀ ਇਕ ਵੀ ਐਂਬੂਲੈਂਸ ਜਾਂ ਜ਼ਰੂਰੀ ਸੇੇਵਾਵਾਂ ਵਾਲੀ ਗੱਡੀ ਨੂੰ ਹਾਲੇ ਤਕ ਨਹੀਂ ਰੋਕਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਨਹੀਂ ਬਲਕਿ ਸਰਕਾਰ ਨੇ ਸਾਰੇ ਪਾਸੇ ਬੈਰੀਕੇਡ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮਨੁੱਖੀ ਹੱਕਾਂ ਲਈ ਲੜਦੇ ਆਏ ਹਨ ਪਰ ਉਨ੍ਹਾਂ ਖ਼ਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਖੇਤੀ ਕਾਨੂੰਨਾਂ ਖਿਲਾਫ਼ ਹੈ ਤੇ ਉਹ ਕਰੋਨਾ ਮਰੀਜ਼ਾਂ, ਕਰੋਨਾ ਯੋਧਿਆਂ ਤੇ ਆਮ ਲੋਕਾਂ ਨੂੰ ਸਹਿਯੋਗ ਦਿੰਦੇ ਆਏ ਹਨ।-ਪੀਟੀਆਈ



Source link