ਕੋਵਿਡ ਦਾ ਫੈਲਾਅ ਰੋਕਣ ਲਈ ਪੁਲੀਸ ਯਤਨਸ਼ੀਲ


ਪੱਤਰ ਪ੍ਰੇਰਕ

ਪਾਇਲ, 20 ਅਪਰੈਲ

ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਤੇ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਪਾਇਲ ਪੁਲੀਸ ਵੱਲੋਂ ਲੋਕਾਂ ਨੂੰ ਜਾਗਰੂਕ ਅਤੇ ਬਚਾਅ ਦੇ ਪੱਖ ਤੋਂ ਥਾਂ-ਥਾਂ ‘ਤੇ ਨਾਕਾਬੰਦੀ ਕਰਕੇ ਸੁਚੇਤ ਕੀਤਾ ਜਾ ਰਿਹਾ ਹੈ। ਡੀਐੱਸਪੀ ਪਾਇਲ ਹਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਪੁਲੀਸ ਦੀਆਂ ਟੀਮਾਂ ਕਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਕੰਮ ਕਰ ਰਹੀਆਂ ਹਨ। ਥਾਣਾ ਪਾਇਲ ਦੇ ਮੁੱਖ ਅਫਸਰ ਕਰਨੈਲ ਸਿੰਘ ਪੰਨੂ ਨੇ ਕਿਹਾ ਕਿ ਕਰੋਨਾ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਜਾਗਰੂਕ ਹੋਣਾ ਮੁੱਖ ਲੋੜ ਹੈ। ਇਸ ਦੇ ਬਚਾਅ ਲਈ ਮਾਸਕ ਦੀ ਵਰਤੋਂ ਕਰਨਾ, ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਣਾ, ਸੈਨੇਟਾਈਜ਼ਰ ਦੀ ਵਰਤੋਂ ਕਰਨਾ, ਸਮਾਜਿਕ ਦੂਰੀ ਰੱਖਣਾ ਆਦਿ ਜ਼ਰੂਰੀ ਹਨ। ਕੱਦੋਂ ਚੌਕ ਪਾਇਲ ਵਿੱਚ ਨਾਕਾਬੰਦੀ ਦੌਰਾਨ ਲੋਕਾਂ ਨੂੰ ਸੁਚੇਤ ਕਰਦਿਆਂ ਸਬ-ਇੰਸਪੈਕਟਰ ਰਾਜਵੰਤ ਕੌਰ, ਥਾਣੇਦਾਰ ਮੁਖਤਿਆਰ ਸਿੰਘ, ਥਾਣੇਦਾਰ ਗੁਰਮੀਤ ਸਿੰਘ, ਜੰਗ ਸਿੰਘ ਵੱਲੋਂ ਮਾਸਕ ਵੀ ਵੰਡੇ ਗਏ।Source link