ਚਾਰਧਾਮ ਯਾਤਰਾ ਲਈ ਸਰਕਾਰ ਹਦਾਇਤਾਂ ਜਾਰੀ ਕਰੇ: ਹਾਈ ਕੋਰਟ


ਨੈਨੀਤਾਲ, 21 ਅਪਰੈਲ

ਕਰੋਨਾ ਦੇ ਵਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਉਤਰਾਖੰਡ ਸਰਕਾਰ ਨੂੰ ਆਗਾਮੀ ਚਾਰਧਾਮ ਯਾਤਰਾ ਲਈ ਜਲਦੀ ਗਾਈਡਲਾਈਨਜ਼ ਜਾਰੀ ਕਰਨ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਤੀਰਥ ਯਾਤਰਾ ਨੂੰ ਦੂਜਾ ਕੁੰਭ ਬਣਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਟਿੱਪਣੀ ਚੀਫ਼ ਜਸਟਿਸ ਆਰਐੱਸ ਚੌਹਾਨ ਅਤੇ ਜਸਟਿਸ ਅਲੋਕ ਕੁਮਾਰ ਵਰਮਾ ਨੇ ਰਾਜ ਸਰਕਾਰ ਦੇ ਮਹਾਮਾਰੀ ਨਾਲ ਨਿਪਟਣ ਦੇ ਢੰਗ ਨੂੰ ਲੈ ਕੇ ਦਾਇਰ ਪਟੀਸ਼ਨਾਂ ‘ਤੇ ਵਰਚੁਅਲ ਸੁਣਵਾਈ ਦੌਰਾਨ ਕੀਤੀ। ਜ਼ਿਕਰਯੋਗ ਹੈ ਕਿ ਇਹ ਯਾਤਰਾ 14 ਮਈ ਤੋਂ ਸ਼ੁਰੂ ਹੋਣੀ ਹੈ। -ਪੀਟੀਆਈSource link