ਦਿੱਲੀ ਹਾਈ ਕੋਰਟ ਵੱਲੋਂ ਨਿੱਜੀ ਨਿੱਜਤਾ ਨੀਤੀ ਦੀ ਜਾਂਚ ’ਤੇ ਫੇਸਬੁੱਕ ਤੇ ਵਟਸਐਪ ਦੀਆਂ ਪਟੀਸ਼ਨਾਂ ਖਾਰਜ


ਨਵੀਂ ਦਿੱਲੀ, 22 ਅਪਰੈਲ

ਦਿੱਲੀ ਹਾਈ ਕੋਰਟ ਨੇ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਦੀ ਜਾਂਚ ਕਰਨ ਦੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਮਾਮਲੇ ‘ਤੇ ਫੇਸਬੁੱਕ ਤੇ ਵਟਸਐਪ ਦੀਆਂ ਪਟੀਸ਼ਨਾਂ ਅੱਜ ਖਾਰਜ ਕਰ ਦਿੱਤੀਆਂ ਹਨ। ਸੀਸੀਆਈ ਨੇ ਕਿਹਾ ਸੀ ਕਿ ਉਹ ਵਿਅਕਤੀਗਤ ਨਿੱਜਤਾ ਦੇ ਮਾਮਲੇ ਦੀ ਜਾਂਚ ਨਹੀਂ ਕਰ ਰਿਹਾ ਜਿਸ ਦੀ ਜਾਂਚ ਸਰਵਉਚ ਅਦਾਲਤ ਤੇ ਉਚ ਅਦਾਲਤ ਵਲੋਂ ਕੀਤੀ ਜਾ ਰਹੀ ਹੈ ਬਲਕਿ ਇਹ ਉਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਿਸ ਵਿਚ ਵਟਸਐਪ ਵਲੋਂ ਵਿਅਕਤੀਗਤ ਡਾਟਾ ਇਕੱਠਾ ਕਰ ਕੇ ਫੇਸਬੁੱਕ ਨਾਲ ਸਾਂਝਾ ਕਰਨ ਬਾਰੇ ਹਨ। ਇਸ ਨਾਲ ਕੰਪਨੀਆਂ ਇਸ਼ਤਿਹਾਰ ਜਾਂ ਹੋਰ ਲਾਭ ਲੈਣ ਲਈ ਵਿਅਕਤੀਆਂ ਦਾ ਪਿੱਛਾ ਕਰਨਗੀਆਂ।

-ਪੀਟੀਆਈSource link