ਪੱਛਮੀ ਬੰਗਾਲ ਚੋਣਾਂ: ਬੰਬ ਧਮਾਕੇ ’ਚ ਛੇ ਜ਼ਖਮੀ


ਕੋਲਕਾਤਾ, 22 ਅਪਰੈਲ

ਪੱਛਮੀ ਬੰਗਾਲ ਸਥਿਤ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਟੀਟਾਗੜ੍ਹ ਵਿਧਾਨ ਸਭਾ ਹਲਕੇ ‘ਚ ਅੱਜ ਦੁਪਹਿਰ ਛੇਵੇਂ ਦੌਰ ਦੀਆਂ ਵੋਟਾਂ ਦੌਰਾਨ ਹੋਏ ਬੰਬ ਧਮਾਕੇ ‘ਚ ਇੱਕ ਬੱਚੇ ਸਮੇਤ ਛੇ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ‘ਚ ਪੁਲੀਸ ਤੇ ਸੀਏਪੀਐੱਫ ਦੀ ਟੀਮ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਟੀਟਾਗੜ੍ਹ ਦੇ ਟਾਟਾ ਗੇਟ ਇਲਾਕੇ ‘ਚ ਮਾਸਕ ਪਾ ਕੇ ਆਏ ਅਣਜਾਣ ਲੋਕਾਂ ਨੇ ਕਈ ਪੈਟਰੋਲ ਬੰਬ ਸੁੱਟੇ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਬੀਐੱਨ ਬੋਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। -ਏਜੰਸੀSource link