ਕਾਹਿਰਾ, 23 ਅਪਰੈਲ
ਲਿਬੀਆ ਦੇ ਤੱਟ ਨੇੜੇ ਭੂ-ਮੱਧ ਸਾਗਰ ‘ਚ ਇੱਕ ਬੇੜਾ ਡੁੱਬਣ ਕਾਰਨ 100 ਤੋਂ ਵੱਧ ਪਰਵਾਸੀਆਂ ਦੀ ਮੌਤ ਹੋਣ ਜਾਣ ਦਾ ਖਦਸ਼ਾ ਹੈ ਜੋ ਯੋਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੈਰ ਸਰਕਾਰੀ ਸੰਗਠਨ ਐੱਸਓਐੱਸ ਮੈਡੀਟੇਰੇਨੀ ਨੇ ਲੰਘੀ ਦੇਰ ਰਾਤ ਦੱਸਿਆ ਕਿ ਰਬੜ ਦੀ ਬੇੜੀ ਦਾ ਮਲਬਾ ਸਮੁੰਦਰ ‘ਚੋਂ ਮਿਲਿਆ ਹੈ। ਬੇੜੀ ‘ਚ ਤਕਰੀਬਨ 130 ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਸੀ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਵੀ ਵਿਅਕਤੀ ਜ਼ਿਊਂਦਾ ਨਹੀਂ ਮਿਲਿਆ। ਮਲਬੇ ਨੇੜੇ ਘੱਟ ਤੋਂ ਘੱਟ ਦਸ ਲਾਸ਼ਾਂ ਮਿਲੀਆਂ ਹਨ। -ਪੀਟੀਆਈ