ਪਾਕਿਸਤਾਨ ਦੀ 4 ਸਾਲਾ ਬੱਚੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਮਾਈਕ੍ਰੋਸੌਫਟ ਪੇਸ਼ੇਵਰ

ਪਾਕਿਸਤਾਨ ਦੀ 4 ਸਾਲਾ ਬੱਚੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਮਾਈਕ੍ਰੋਸੌਫਟ ਪੇਸ਼ੇਵਰ


ਕਰਾਚੀ, 24 ਅਪਰੈਲਕਰਾਚੀ ਦੀ ਰਹਿਣ ਵਾਲੀ 4 ਸਾਲਾ ਅਰੀਸ਼ ਫਾਤਿਮਾ ਨੇ ਸਭ ਤੋਂ ਘੱਟ ਉਮਰ ਦੀ ਮਾਈਕਰੋਸੌਫਟ ਪੇਸ਼ੇਵਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਚਾਰ ਸਾਲ ਦੀ ਉਮਰ ਵਿੱਚ ਅਰੀਸ਼ ਫਾਤਿਮਾ ਨੇ ਮਾਈਕ੍ਰੋਸੌਫਟ ਸਰਟੀਫਾਈਡ ਪ੍ਰੋਫੈਸ਼ਨਲ (ਐੱਮਸੀਪੀ) ਦੀ ਪ੍ਰੀਖਿਆ ਵਿੱਚ 831 ਅੰਕ ਪ੍ਰਾਪਤ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਇਸ ਦਾ ਟਵਿੱਟਰ ਰਾਹੀਂ ਐਲਾਨ ਕੀਤਾ। ਜੀਓ ਟੀਵੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐੱਮਸੀਪੀ ਦੀ ਪ੍ਰੀਖਿਆ ਪਾਸ ਕਰਨ ਲਈ ਘੱਟੋ ਘੱਟ ਸਕੋਰ 700 ਹੈ, ਜਦੋਂ ਕਿ ਅਰੀਸ਼ ਨੇ ਵੱਡੀ ਸਫਲਤਾ ਹਾਸਲ ਕਰਨ ਲਈ ਵਿਸ਼ਵ ਰਿਕਾਰਡ ਤੋੜ ਦਿੱਤਾ ਅਤੇ ਪੂਰੀ ਦੁਨੀਆ ਵਿੱਚ ਪਾਕਿਸਤਾਨ ਨੂੰ ਮਾਣ ਦਿਵਾਇਆ। ਅਰੀਸ਼ ਦੇ ਪਿਤਾ ਨੇ ਕਿਹਾ ਕਿ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਘਰ ਤੋਂ ਕੰਮ ਕਰਨ ਦੌਰਾਨ ਉਸ ਨੇ ਆਪਣੀ ਧੀ ਦੀ ਆਈਟੀ ਵਿੱਚ ਰੁਚੀ ਵੇਖੀ ਅਤੇ ਇਸ ਟੈਸਟ ਵਿੱਚ ਉਸ ਦੀ ਮਦਦ ਕੀਤੀ। ਅਰੀਸ਼ ਦਾ ਪਿਤਾ ਓਸਾਮਾ ਵੀ ਆਈਟੀ ਮਾਹਿਰ ਹੈ।



Source link