ਨਵੀਂ ਦਿੱਲੀ: ਕਾਂਗਰਸ ਨੇ ਅੱਜ ਆਪਣੇ ਡਿਜੀਟਲ ਚੈਨਲ ‘ਆਈਐੱਨਸੀ ਟੀਵੀ’ ਦਾ ਪ੍ਰਸਾਰਨ ਸ਼ੁਰੂ ਕਰ ਦਿੱਤਾ ਹੈ। ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪਾਰਟੀ ਦੇ ਡਿਜੀਟਲ ਪੱਤਰਕਾਰ ਸੰਮੇਲਨ ਮੌਕੇ ਇਸ ਚੈਨਲ ਦੇ ਪ੍ਰਸਾਰਨ ਦੀ ਸ਼ੁਰੂਆਤ ਕੀਤੀ ਗਈ। ਸੀਨੀਅਰ ਪੱਤਰਕਾਰ ਭੁਪੇਂਦਰ ਨਾਰਾਇਣ ਸਿੰਘ ਨੂੰ ਇਸ ਚੈਨਲ ਦਾ ਮੁਖੀ ਬਣਾਇਆ ਗਿਆ ਹੈ। ਪਾਰਟੀ ਦੇ ਸਕੱਤਰ ਪ੍ਰਣਵ ਝਾਅ ਨੇ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ‘ਤੇ ਸਰਕਾਰ ਹਮਲਾ ਕਰ ਰਹੀ ਹੈ ਅਤੇ ਮੀਡੀਆ ਵੱਲੋਂ ਇਹ ਸਭ ਨਹੀਂ ਦਿਖਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ‘ਆਈਐੱਨਸੀ ਟੀਵੀ’ ਉਹ ਖ਼ਬਰਾਂ ਦਿਖਾਏਗਾ ਜਿਨ੍ਹਾਂ ਨੂੰ ਸਰਕਾਰ ਸਾਹਮਣੇ ਨਹੀਂ ਆਉਣ ਦਿੰਦੀ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਸ਼ ‘ਚ ਕੀ ਹੋ ਰਿਹਾ ਹੈ। -ਪੀਟੀਆਈ