‘ਆਪ’ ਨੇ ਬਿਜਲੀ ਬਿੱਲ ਦੀਆਂ ਕਾਪੀਆਂ ਫੂਕੀਆਂ

‘ਆਪ’ ਨੇ ਬਿਜਲੀ ਬਿੱਲ ਦੀਆਂ ਕਾਪੀਆਂ ਫੂਕੀਆਂ


ਬਲਵਿੰਦਰ ਰੈਤ

ਨੂਰਪੁਰ ਬੇਦੀ, 25 ਅਪਰੈਲ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੱਲ ਰਹੀ ਬਿਜਲੀ ਮੁਹਿੰਮ ਤਹਿਤ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਅਗਵਾਈ ਵਿੱਚ ਪਿੰਡ ਕਰਤਾਰਪੁਰ ਅਤੇ ਬੂੰਗੜੀ ਵਿੱਚ ਮਹਿੰਗੀ ਬਿਜਲੀ ਦੇ ਵਿਰੋਧ ਵਿੱਚ ਬਿਜਲੀ ਦੇ ਬਿੱਲ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ‘ਆਪ’ ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ ਅਤੇ ‘ਆਪ’ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਸੋਢੀ ਵੱਲੋਂ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ‘ਬਿਜਲੀ ਮੁਹਿੰਮ’ ਸਬੰਧੀ ਜਾਣੂ ਕਰਵਾਇਆ ਗਿਆ। ਵਿਧਾਇਕ ਸੰਦੋਆ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਟੈਕਸ ਦਾ ਪੈਸਾ ਜਨਤਾ ਦੀ ਸਹੂਲਤ ਲਈ ਵਰਤ ਰਹੀ ਹੈ ਅਤੇ ਦਿੱਲੀ ਦੀ ਜਨਤਾ ਨੂੰ ਸਸਤੀ ਬਿਜਲੀ ਤੇ ਹੋਰ ਬੁਨਿਆਦੀ ਸਹੂਲਤਾਂ ਘੱਟ ਕੀਮਤ ‘ਤੇ ਜਾਂ ਬਿਲਕੁਲ ਹੀ ਮੁਫਤ ਮੁਹੱਈਆ ਕਰਵਾ ਰਹੀ ਹੈ, ਪਰੰਤੂ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਜਨਤਾ ਦੇ ਟੈਕਸ ਦੇ ਪੈਸੇ ਨਾਲ ਆਪਣੇ ਘਰ ਭਰਨ ਵਿੱਚ ਲੱਗੀ ਹੋਈ ਹੈ। ਇਸ ਮੌਕੇ ਸਰਪੰਚ ਹੁਸਨ ਚੰਦ, ਸਰਪੰਚ ਰੋਸ਼ਨ, ਸੋਹਣ ਲਾਲ ਚੇਚੀ, ਅਸ਼ੋਕ ਕਸਾਣਾ, ਸਾਬਕਾ ਪੰਚ ਲਾਲ ਚੰਦ, ਸੁਖਵਿੰਦਰ, ਰਾਮਾ ਬੂੰਗੜੀ, ਰਾਮ ਸਾਹ, ਜੱਸਾ ਬੂੰਗੜੀ ਹਾਜ਼ਰ ਸਨ।



Source link