ਦੁਬਈ, 26 ਅਪਰੈਲ
ਸੰਯੁਕਤ ਅਰਬ ਅਮੀਰਾਤ(ਯੂਏਈ) ਵਿੱਚ ਬੁਰਜ ਖਲੀਫ਼ਾ ਸਮੇਤ ਪ੍ਰਸਿੱਧ ਇਤਿਹਾਸਕ ਥਾਵਾਂ ਨੂੰ ਕੋਵਿਡ-19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮੁਲਕ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਭਾਰਤ ਵਿੱਚ ਕੋਵਿਡ-19 ਮਾਮਲੇ 1,73,13,163 ਹੋ ਗਏ ਹਨ ਜਦੋਂ ਕਿ 28 ਲੱਖ ਤੋਂ ਵਧ ਲੋਕ ਹਾਲੇ ਵੀ ਕਰੋਨਾ ਤੋ ਪੀੜਤ ਹਨ। ਦੁਬਈ ਵਿੱਚ ਆਬੂ ਧਾਬੀ ਨੈਸ਼ਨਲ ਆਇਲ ਕਪਨੀ ਦਾ ਮੁੱਖ ਦਫ਼ਤਰ ਅਤੇ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਨੂੰ ਕੋਵਿਡ-19 ਦੀ ਦੂਜੀ ਲਹਿਰ ਖ਼ਿਲਾਫ਼ ਭਾਰਤ ਨਾਲ ਇਕਜੁਟਤਾ ਪ੍ਰਗਟਾਉਣ ਲਈ ਭਾਰਤੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ। ਯੂਏਈ ਵਿਚਲੇ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ, ” ਕੋਵਿਡ-19 ਖਿਲਾਫ਼ ਜੰਗ ਲੜ ਰਹੇ ਭਾਰਤ, ਨੂੰ ਉਸਦਾ ਦੋਸਤ ਯੂਏਈ ਸੁ਼ਭਕਾਮਨਾਵਾਂ ਭੇਜਦਾ ਹੈ। ਆਪਣਾ ਸਮਰਥਨ ਪ੍ਰਦਰਸ਼ਿਤ ਕਰਨ ਲਈ ਦੁਬਈ ਵਿੱਚ ਚਮਕਦੇ ਬੁਰਜ ਖਲੀਫ਼ਾ ਨੂੰ ਭਾਰਤ ਦੇ ਝੰਡੇ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਹੈ। ” ਸਫਾਰਤਖ਼ਾਨੇ ਨੇ ਬੁਰਜ ਖਲੀਫ਼ਾ ਦਾ ਇਕ ਵੀਡੀਓ ਵੀ ਟਵੀਟ ਕੀਤਾ ਹੈ। -ਏਜੰਸੀ