ਵਾਸ਼ਿੰਗਟਨ, 26 ਅਪਰੈਲ
ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੋਵੀਸ਼ੀਲਡ ਟੀਕੇ ਦੇ ਉਤਪਾਦਨ ਲਈ ਭਾਰਤ ਨੂੰ ਫੌਰੀ ਲੋੜੀਂਦਾ ਅਹਿਮ ਕੱਚਾ ਮਾਲ ਮੁਹੱਈਆ ਕਰਾਏਗਾ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਘਾਤਕ ਕੋਵਿਡ-19 ਲਹਿਰ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸਾਰੇ ਵਸੀਲੇ ਅਤੇ ਸਪਲਾਈਆਂ ਭੇਜਣ ਲਈ ਹਰ ਸਮੇਂ ਕੰਮ ਕਰ ਰਿਹਾ ਹੈ। ਭਾਰਤ ਨੇ ਅਮਰੀਕਾ ਨੂੰ ਕੋਵੀਸ਼ੀਲਡ ਟੀਕੇ ਦੇ ਉਤਪਾਦਨ ਲਈ ਕੱਚਾ ਮਾਲ ਸਪਲਾਈ ਕਰਨ ਦੀ ਅਪੀਲ ਕੀਤੀ ਹੈ।-ਏਜੰਸੀ