ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ 6 ਹੋਰਨਾਂ ਨੂੰ ਹੋਇਆ ਕਰੋਨਾ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ 6 ਹੋਰਨਾਂ ਨੂੰ ਹੋਇਆ ਕਰੋਨਾ


ਨਵੀਂ ਦਿੱਲੀ, 26 ਅਪਰੈਲ

ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸੱਤ ਮੈਂਬਰਾਂ ਕਰੋਨਾਵਾਇਰਸ ਦੀ ਲਪੇਟ ‘ਚ ਆ ਗਈਆਂ ਹਨ। ਇਨ੍ਹਾਂ ਵਿੱਚ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਸਹਾਇਕ ਸਟਾਫ਼ ਦੇ ਦੋ ਮੈਂਬਰ ਵੀ ਸ਼ਾਮਲ ਹਨ। ਟੀਮ ਮੈਂਬਰਾਂ ਦੀਆਂ ਰਿਪੋਰਟਾਂ ਅਜਿਹੇ ਮੌਕੇ ਕੋਵਿਡ ਪਾਜ਼ੇਟਿਵ ਆਈਆਂ ਹਨ ਜਦੋਂ ਇਨ੍ਹਾਂ ਅਗਲੇ ਦਿਨਾਂ ਵਿੱਚ ਬੰਗਲੂਰੂ ਸਥਿਤ ਸਾਈ ਸੈਂਟਰ ਵਿੱਚ ਸਿਖਲਾਈ ਕੈਂਪ ਵਿੱਚ ਸ਼ਿਰਕਤ ਕਰਨੀ ਸੀ। ਸਾਰੇ ਖਿਡਾਰੀ ਤੇ ਸਹਾਇਕ ਸਟਾਫ਼ ‘ਚ ਕਰੋਨਾ ਦੇ ਕੋਈ ਲੱਛਣ ਨਹੀਂ ਹਨ ਤੇ ਇਨ੍ਹਾਂ ਨੂੰ ਸਾਈ ਦੇ ਨਿਗਰਾਨੀ ਸੈਂਟਰ ਵਿੱਚ ਰੱਖਿਆ ਗਿਆ ਹੈ। ਰਾਮਪਾਲ ਤੋਂ ਇਲਾਵਾ ਜਿਨ੍ਹਾਂ ਹੋਰ ਖਿਡਾਰਨਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ, ਉਨ੍ਹਾਂ ਵਿੱਚ ਸਵਿਤਾ ਪੂਨੀਆ, ਸ਼ਰਮੀਲਾ ਦੇਵੀ, ਰਜਨੀ, ਨਵਜੋਤ ਕੌਰ, ਨਵਨੀਤ ਕੌਰ ਤੇ ਸੁਸ਼ੀਲਾ ਸ਼ਾਮਲ ਹਨ। ਭਾਰਤੀ ਮਹਿਲਾ ਹਾਕੀ ਦੀਆਂ ਖਿਡਾਰਨਾਂ ਐਤਵਾਰ ਨੂੰ ਹੀ ਕੌਮੀ ਕੈਂਪ ਵਿੱਚ ਵਾਪਸ ਆਈਆਂ ਸਨ। -ਪੀਟੀਆਈ



Source link