ਭੋਪਾਲ, 27 ਅਪਰੈਲ
ਕਾਂਗਰਸ ਨੇਤਾ ਰਵੀ ਸਕਸੈਨਾ ਨੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਦੀ ਭਾਲ ਕਰਨ ਵਾਲੇ ਨੂੰ 10000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਕਾਂਗਰਸ ਦਾ ਦੋਸ਼ ਹੈ ਕਿ ਲੋਕ ਕਰੋਨਾ ਕਾਰਨ ਮੁਸੀਬਤ ਵਿੱਚ ਹਨ ਤੇ ਭਾਜਪਾ ਦੀ ਸੰਸਦ ਮੈਂਬਰ ਗਾਇਬ ਹੈ। ਇਸ ਦੇ ਨਾਲ ਹੀ ਸੂਬਾ ਭਾਜਪਾ ਨੇ ਕਾਂਗਰਸ ਨੇਤਾ ਦੇ ਇਸ ਐਲਾਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਪ੍ਰੱਗਿਆ ਠਾਕੁਰ ਦੀ ਸਿਹਤ ਖਰਾਬ ਹੋਣ ਕਾਰਨ ਉਹ ਆਮ ਲੋਕਾਂ ਵਿੱਚ ਨਹੀਂ ਆ ਰਹੇ।