ਸੰਯੁਕਤ ਰਾਸ਼ਟਰ, 28 ਅਪਰੈਲ
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਨੇ ਉਸ ਤੋਂ ਸਹਾਇਤਾ ਲੈਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਕੋਵਿਡ-19 ਨਾਲ ਨਜਿੱਠਣ ਲਈ ਉਸ ਕੋਲ ਆਪਣੀ “ਮਜ਼ਬੂਤ” ਪ੍ਰਣਾਲੀ ਹੈ। ਯੂਐੱਨ ਦੇ ਸਕੱਤਰ ਜਨਰਲ ਦੇ ਤਰਜਮਾਨ ਫ਼ਰਹਾਨ ਹਕ਼ ਨੇ ਕਿਹਾ,’ ਅਸੀਂ ਭਾਰਤ ਨੂੰ ਕਿਹਾ ਸੀ ਕਿ ਜੇ ਲੋੜ ਹੈ ਤਾਂ ਉਹ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਉਸ ਦੀ ਸਹਾਇਤਾ ਲਈ ਤਿਆਰ ਹੈ ਪਰ ਭਾਰਤ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਉਸ ਕੋਲ ਕਰੋਨਾ ਨਾਲ ਲੜਨ ਲਈ ਮਜ਼ਬੂਤ ਪ੍ਰਣਾਲੀ ਹੈ। ਅਸੀਂ ਆਪਣੀ ਪੇਸ਼ਕਸ਼ ‘ਤੇ ਹਾਲੇ ਵੀ ਕਾਇਮ ਹਾਂ, ਜਦੋਂ ਕਦੇ ਵੀ ਭਾਰਤ ਕਹੇਗਾ ਅਸੀਂ ਉਸ ਦੀ ਤੁਰੰਤ ਮਦਦ ਕਰਾਂਗੇ।’