ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਰੋਨਾ ਤੋਂ ਉਭਰੇ, ਏਮਜ਼ ਵਿੱਚੋਂ ਛੁੱਟੀ ਮਿਲੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਰੋਨਾ ਤੋਂ ਉਭਰੇ, ਏਮਜ਼ ਵਿੱਚੋਂ ਛੁੱਟੀ ਮਿਲੀ


ਨਵੀਂ ਦਿੱਲੀ, 29 ਅਪਰੈਲ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਰੋਨਾ ਤੋਂ ਠੀਕ ਹੋ ਗਏ ਹਨ ਤੇ ਉਨ੍ਹਾਂ ਨੂੰ ਅੱਜ ਇਥੇ ਏਮਜ਼ ਵਿੱਚੋਂ ਛੁੱਟੀ ਮਿਲ ਗਈ। 19 ਅਪਰੈਲ ਨੂੰ 88 ਸਾਲਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹਲਕਾ ਬੁਖਾਰ ਹੋਣ ਬਾਅਦ ਜਾਂਚ ਕਰਨ ‘ਤੇ ਉਨ੍ਹਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਸਾਬਕਾ ਪ੍ਰਧਾਨ ਮੰਤਰੀ ਨੇ 4 ਮਾਰਚ ਅਤੇ 3 ਅਪਰੈਲ ਨੂੰ ਕਰੋਨਾ ਰੋਕੂ ਟੀਕੇ ਵੀ ਲਗਵਾਏ ਹੋਏ ਹਨ।



Source link