ਪੰਜਾਬ ’ਚ ਮਾਲ ਅਧਿਕਾਰੀਆਂ ਦੀ 3 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ, ਨਹੀਂ ਹੋਣਗੀਆਂ ਰਜਿਸਟਰੀਆਂ

ਪੰਜਾਬ ’ਚ ਮਾਲ ਅਧਿਕਾਰੀਆਂ ਦੀ 3 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ, ਨਹੀਂ ਹੋਣਗੀਆਂ ਰਜਿਸਟਰੀਆਂ
ਪੰਜਾਬ ’ਚ ਮਾਲ ਅਧਿਕਾਰੀਆਂ ਦੀ 3 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ, ਨਹੀਂ ਹੋਣਗੀਆਂ ਰਜਿਸਟਰੀਆਂ


ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਪਰੈਲ

ਸੂਬੇ ‘ਚ ਮਾਲ ਅਧਿਕਾਰੀਆਂ ਦੀ ਜਥੇਬੰਦੀ ਪੰਜਾਬ ਰੈਵੀਨਿਊ ਐਸੋਸੀਏਸ਼ਨ ਨੇ ਚਿਰਾਂ ਤੋਂ ਲਟਕਦੀਆਂ ਮੰਗਾਂ ਲਈ ਸਰਕਾਰ ਦੀ ਬੇਰੁੱਖੀ ਖ਼ਿਲਾਫ਼ ਸੋਮਵਾਰ 3 ਮਈ ਤੋਂ ਰਜਿਸਟਰੀਆਂ ਸਮੇਤ ਸਾਰਾ ਕੰਮ ਠੱਪ ਕਰਕੇ ਅਣਮਿਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਥੇ ਅੱਜ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਚਰਨ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਸੋਮਵਾਰ 3 ਮਈ ਤੋਂ ਰਜਿਸਟਰੀਆਂ ਸਮੇਤ ਸਾਰਾ ਕੰਮ ਠੱਪ ਕਰਕੇ ਅਣਮਿਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸੂਬਾਈ ਪ੍ਰਧਾਨ ਗੁਰਦੇਵ ਸਿੰਘ ਧੰਮ ਦੀ ਅਗਵਾਈ ਹੇਠ 21 ਅਪਰੈਲ ਨੂੰ ਮਾਲ ਮੰਤਰੀ ਤੇ ਵਿੱਤ ਕਮਿਸ਼ਨਰ (ਮਾਲ) ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਬਾਅਦ 24 ਅਪਰੈਲ ਤੋਂ ਸਿਰਫ਼ ਦਫ਼ਤਰੀ ਕੰਮ ਠੱਪ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀ ਸਿਰਫ਼ ਕੋਵਿਡ ਡਿਊਟੀ ਕਰਨਗੇ ਪਰ ਉਹ ਹੋਰ ਦਫ਼ਤਰੀ ਕੰਮ ਨਹੀਂ ਕਰਨਗੇ। ਇਸ ਬਾਅਦ 8 ਮਈ ਨੂੰ ਜਥੇਬੰਦੀ ਦੀ ਦੁਬਾਰਾ ਮੀਟਿੰਗ ਹੋਵੇਗੀ ਅਤੇ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਕਰਨ ਗੁਪਤਾ, ਤਹਿਸੀਲਦਾਰ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਅਤੇ ਹੋਰ ਮਾਲ ਅਧਿਕਾਰੀ ਮੌਜੂਦ ਸਨ।Source link