ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ

ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ


ਕਾਬੁਲ, 1 ਮਈਅਫਗਾਨਿਸਤਾਨ ਵਿਚੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਈ। ਇਸ ਨਾਲ ਅਫਗਾਨਿਸਤਾਨ ਵਿੱਚ ਦੋ ਦਹਾਕਿਆਂ ਤੋਂ ਜਾਰੀ ਅਮਰੀਕੀ ਜੰਗ ਖ਼ਤਮ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਫੌਜਾਂ ਦੀ ਵਾਪਸੀ ਲਈ ਅਧਿਕਾਰਤ ਤੌਰ ‘ਤੇ ਪਹਿਲੀ ਮਈ ਦੀ ਤਾਰੀਖ਼ ਤੈਅ ਕੀਤੀ ਸੀ। ਇਸ ਫੈਸਲੇ ਤਹਿਤ ਰਹਿੰਦੇ 2500-3000 ਅਮਰੀਕੀ ਅਤੇ 7000 ਨਾਟੋ ਫੌਜੀਆਂ ਦੀ ਵਾਪਸੀ ਹੋਵੇਗੀ। ਸ਼ਨਿਚਰਵਾਰ ਤੋਂ ਪਹਿਲਾਂ ਇਸ ਵੱਡੇ ਕੰਮ ਦੀ ਤਿਆਰੀ ਸ਼ੁਰੂ ਹੋ ਗਈ ਸੀ।



Source link