ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਹਥਿਆਰਬੰਦ ਬਲਾਂ ਨੂੰ ਹੰਗਾਮੀ ਵਿੱਤੀ ਤਾਕਤਾਂ ਦੇ ਦਿੱਤੀਆਂ ਹਨ। ਇਨ੍ਹਾਂ ਤਹਿਤ ਹੁਣ ਹਥਿਆਰਬੰਦ ਬਲਾਂ ਦੇ ਉਪ ਮੁਖੀ (ਕਮਾਂਡਰ) ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਤੁਰੰਤ ਖ਼ਰੀਦ ਕਰ ਸਕਣਗੇ। ਫਾਰਮੇਸ਼ਨ ਕਮਾਂਡਰ ਹੁਣ ਇਕਾਂਤਵਾਸ ਕੇਂਦਰਾਂ, ਹਸਪਤਾਲਾਂ ਦੀ ਦੇਖ-ਰੇਖ ਅਤੇ ਇਨ੍ਹਾਂ ਲਈ ਖ਼ਰੀਦ ਕਰ ਸਕਣਗੇ। ਇਸ ਤੋਂ ਇਲਾਵਾ ਮੈਡੀਕਲ ਉਪਕਰਨਾਂ ਦੀ ਖ਼ਰੀਦ, ਮੁਰੰਮਤ ਵੀ ਕਰਵਾਈ ਜਾ ਸਕੇਗੀ। ਹੋਰ ਸਮੱਗਰੀ ਦੀ ਖ਼ਰੀਦ ਵੀ ਫ਼ੌਜੀ ਕਮਾਂਡਰ ਆਪਣੇ ਪੱਧਰ ਉਤੇ ਕਰ ਸਕਣਗੇ। -ਪੀਟੀਆਈ