ਰਿਟਰਨਿੰਗ ਅਫਸਰ ਨੇ ਜਾਨ ਦੇ ਖੌਅ ਕਰ ਕੇ ਵੋਟਾਂ ਦੀ ਮੁੜ ਗਿਣਤੀ ਨਹੀਂ ਕਰਵਾਈ: ਮਮਤਾ

ਰਿਟਰਨਿੰਗ ਅਫਸਰ ਨੇ ਜਾਨ ਦੇ ਖੌਅ ਕਰ ਕੇ ਵੋਟਾਂ ਦੀ ਮੁੜ ਗਿਣਤੀ ਨਹੀਂ ਕਰਵਾਈ: ਮਮਤਾ


ਕੋਲਕਾਤਾ, 3 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫਸਰ ਨੂੰ ਜਾਨ ਦਾ ਖ਼ਤਰਾ ਸੀ, ਜਿਸ ਕਰਕੇ ਉਸ ਨੇ ਵੋਟਾਂ ਦੀ ਮੁੜ ਗਿਣਤੀ ਨਹੀਂ ਕਰਵਾਈ। ਚੇਤੇ ਰਹੇ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਹਲਕੇ ਤੋਂ ਆਪਣੇ ਪੁਰਾਣੇ ਸਹਿਯੋਗੀ ਅਤੇ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਤੋਂ ਫਸਵੇਂ ਮੁਕਾਬਲੇ ਵਿੱਚ ਹਾਰ ਗਈ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਦੁਹਰਾਇਆ ਕਿ ਉਹ ਇਨ੍ਹਾਂ ਨਤੀਜਿਆਂ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਏਗੀ। ਬੈਨਰਜੀ ਨੇ ਨੰਦੀਗ੍ਰਾਮ ਦੇ ਰਿਟਰਨਿੰਗ ਅਫਸਰ ਵੱਲੋਂ ਮੁੱਖ ਚੋਣ ਦਫ਼ਤਰ ਦੇ ਅਧਿਕਾਰੀਆਂ ਨੂੰ ਕੀਤੇ ਐੱਸਐੱਮਐੱਸ ਨੂੰ ਜਨਤਕ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਉਹ ਵੋਟਾਂ ਦੀ ਮੁੜ ਗਿਣਤੀ ਦਾ ਆਦੇਸ਼ ਦਿੰਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। -ਪੀਟੀਆਈ



Source link