‘ਆਕਸੀਜਨ ਐਕਸਪ੍ਰੈੱਸ’ ਰਾਹੀਂ ਦਿੱਲੀ ਨੂੰ 244 ਟਨ ਆਕਸੀਜਨ ਬੁੱਧਵਾਰ ਨੂੰ ਮਿਲੇਗੀ

‘ਆਕਸੀਜਨ ਐਕਸਪ੍ਰੈੱਸ’ ਰਾਹੀਂ ਦਿੱਲੀ ਨੂੰ 244 ਟਨ ਆਕਸੀਜਨ ਬੁੱਧਵਾਰ ਨੂੰ ਮਿਲੇਗੀ


ਨਵੀਂ ਦਿੱਲੀ, 4 ਮਈ

ਰੇਲਵੇ ਨੇ ਕਿਹਾ ਕਿ ਦਿੱਲੀ ਨੂੰ 244 ਟਨ ਤਰਲ ਮੈਡੀਕਲ ਆਕਸੀਜਨ ਬੁੱਧਵਾਰ ਨੂੰ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਨੂੰ ਕੁੱਲ 450 ਟਨ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ‘ਆਕਸੀਜਨ ਐਕਸਪ੍ਰੈੱਸ’ ਰੇਲ ਰਾਹੀਂ ਮੰਗਲਵਾਰ ਨੂੰ ਗੁਜਰਾਤ ਦੇ ਹਾਪਾ ਅਤੇ ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਕੌਮੀ ਰਾਜਧਾਨੀ ਨੂੰ ਕ੍ਰਮਵਾਰ 85 ਟਨ ਅਤੇ 120 ਟਨ ਆਕਸੀਜਨ ਭੇਜੀ ਗਈ ਹੈ। ਰੇਲਵੇ ਨੇ ਕਿਹਾ ਕਿ ਦੋ ਹੋਰ ਰੇਲ ਗੱਡੀਆਂ ਰਾਹੀਂ ਗੁਜਰਾਤ ਦੇ ਮੁੰਦਰਾ ਅਤੇ ਹਾਪਾ ਤੋਂ ਕ੍ਰਮਵਾਰ 140 ਟਨ ਅਤੇ 103.6 ਟਨ ਆਕਸੀਜਨ ਬੁੱਧਵਾਰ ਤੱਕ ਦਿੱਲੀ ਪਹੁੰਚ ਜਾਵੇਗੀ। ਸ਼ਹਿਰ ਲਈ ਆਕਸੀਜਨ ਦਾ ਰੋਜ਼ਾਨਾ ਕੁੱਲ ਕੋਟਾ 590 ਟਨ ਹੈ। –ਪੀਟੀਆਈ



Source link