ਪਟਿਆਲਾ: ਮੀਟਿੰਗ ਮੁਲਤਵੀ ਹੋਣ ਬਾਅਦ ਕਿਸਾਨ ਸਰਕਟ ਹਾਊਸ ’ਚ ਦਾਖਲ ਹੋਣੋ ਰੋਕੇ


ਸਰਬਜੀਤ ਭੰਗੂ

ਪਟਿਆਲਾ, 4 ਮਈ

ਦਿੱਲੀ ਕੱਟੜਾ ਐਕਸਪ੍ਰੈਸਵੇਅ ਲਈ ਜਬਰੀ ਘੱਟ ਰੇਟ ਤੇ ਜ਼ਮੀਨਾਂ ਐਕੁਆਇਰ ਕਰਨ ਦੇ ਖ਼ਿਲਾਫ਼ ਸਵਾ ਮਹੀਨੇ ਤੋਂ ਮੁੱਖ ਮੰਤਰੀ ਨਿਵਾਸ ਨੇੜੇ ਧਰਨਾ ਦੇ ਰਹੇ ਕਿਸਾਨਾਂ ਦੀ ਅੱਜ ਵਿਸ਼ੇਸ਼ ਕਮੇਟੀ ਨਾਲ ਮੀਟਿੰਗ ਹੋਣੀ ਸੀ ਪਰ ਕਿਸੇ ਕਾਰਨ ਮੁਲਤਵੀ ਕਰ ਦਿੱਤੀ ਗਈ। ਇਸ ਕਾਰਨ ਪੁਲੀਸ ਨੇ ਕਿਸਾਨਾਂ ਨੂੰ ਟਰੈਕਟਰ ਸਮੇਤ ਸਰਕਟ ਹਾਊਸ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ।

ਇਸ ਦੌਰਾਨ ਕਿਸਾਨ ਨੇਤਾ ਡਿੱਕੀ ਜੇਜੀ ਨੇ ਸਰਕਟ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਰੋਕਿਆ ਜਿਸ ਨਾਲ ਸਥਿਤੀ ਤਣਾਅਪੂਰਨ ਹੋ ਗਈ। ਕਿਸਾਨਾਂ ਵੱਲੋਂ 30 ਅਪਰੈਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਸਥਿਤ ਨਿਊ ਮੋਤੀ ਮਹਿਲ ਦੇ ਪਿੱਛੇ ਸੂਲਰ ਰੋਡ ‘ਤੇ ਜਾਰੀ ਧਰਨੇ ਦੁਆਲੇ ਪੁਲੀਸ ਨੇ ਅੱਜ ਚੌਕਸੀ ਵਧਾ ਦਿੱਤੀ ਹੈ। ਪੁਲੀਸ ਮੁਲਾਜ਼ਮਾਂ ਕੋਲ ਅੱਥਰੂ ਗੈਸ ਅਤੇ ਐਕਸਪਲੋਸਿਵ ਡਿਟੈਕਟਰ ਵਗੈਰਾ ਦਾ ਪੁਖਤਾ ਪ੍ਰਬੰਧ ਹੈ।



Source link