ਕੈਪਟਨ ਸਾਹਿਬ! ਦੁਕਾਨਦਾਰਾਂ ਨੂੰ ਜ਼ਹਿਰ ਦੇ ਕੇ ਮਾਰ ਦਿਓ: ਪੰਜਾਬ ਸਰਕਾਰ ਦੇ ਹੁਕਮ ਖ਼ਿਲਾਫ਼ ਦੁਕਾਨਦਾਰਾਂ ਵੱਲੋਂ ‘ਬਗ਼ਾਵਤ’

ਕੈਪਟਨ ਸਾਹਿਬ! ਦੁਕਾਨਦਾਰਾਂ ਨੂੰ ਜ਼ਹਿਰ ਦੇ ਕੇ ਮਾਰ ਦਿਓ: ਪੰਜਾਬ ਸਰਕਾਰ ਦੇ ਹੁਕਮ ਖ਼ਿਲਾਫ਼ ਦੁਕਾਨਦਾਰਾਂ ਵੱਲੋਂ ‘ਬਗ਼ਾਵਤ’
ਕੈਪਟਨ ਸਾਹਿਬ! ਦੁਕਾਨਦਾਰਾਂ ਨੂੰ ਜ਼ਹਿਰ ਦੇ ਕੇ ਮਾਰ ਦਿਓ: ਪੰਜਾਬ ਸਰਕਾਰ ਦੇ ਹੁਕਮ ਖ਼ਿਲਾਫ਼ ਦੁਕਾਨਦਾਰਾਂ ਵੱਲੋਂ ‘ਬਗ਼ਾਵਤ’


ਗੁਰਦੀਪ ਸਿੰਘ ਟੱਕਰ

ਮਾਛੀਵਾੜਾ ਸਾਹਿਬ, 5 ਮਈ (ਟੱਕਰ)

ਪੰਜਾਬ ਸਰਕਾਰ ਵਲੋਂ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਮਿੰਨੀ ਲੌਕਡਾਊਨ ਦਾ ਕਈ ਸ਼ਹਿਰਾਂ ‘ਚ ਵਿਰੋਧ ਹੋ ਰਿਹਾ ਹੈ। ਮਾਛੀਵਾੜਾ ‘ਚ ਕਈ ਦੁਕਾਨਦਾਰਾਂ ਨੇ ਮੇਨ ਚੌਕ ‘ਚ ਧਰਨਾ ਦੇ ਸਰਕਾਰ ਦੇ ਫੈਸਲੇ ਖ਼ਿਲਾਫ਼ ਰੋਜ਼ ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਅੱਜ ਮਾਛੀਵਾੜਾ ਦੇ ਖਾਲਸਾ ਚੌਕ ਵਿਖੇ ਭਾਰੀ ਗਿਣਤੀ ‘ਚ ਇਕੱਤਰ ਹੋਏ ਦੁਕਾਨਦਾਰਾਂ ਮਨਜੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਰਕੇਸ਼ ਬਾਂਸਲ, ਬੱਬੂ ਜੁਨੇਜਾ, ਨੰਦ ਕਿਸ਼ੋਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਤਾਂ ਪਤਾ ਨਹੀਂ ਉਹ ਕਦੋਂ ਮਰਨਗੇ ਪਰ ਅੱਜ ਸਰਕਾਰ ਵਲੋਂ ਲਗਾਏ ਮਿੰਨੀ ਲੌਕਡਾਊਨ ਤੇ ਧੱਕੇਸ਼ਾਹੀ ਦੇ ਰਵੱਈਏ ਕਾਰਨ ਦੁਕਾਨਦਾਰ ਅੱਜ ਮਰਨ ਕੰਢੇ ਪਹੁੰਚ ਗਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਕੈਪਟਨ ਸਾਹਿਬ ਇਸ ਨਾਲੋਂ ਚੰਗਾ ਤਾਂ ਸਾਨੂੰ ਜ਼ਹਿਰ ਦੇ ਕੇ ਮਾਰ ਦਿਓ ਕਿਉਂਕਿ ਜੇਕਰ ਉਨ੍ਹਾਂ ਦਾ ਕਾਰੋਬਾਰ ਇਸੇ ਤਰ੍ਹਾਂ ਠੱਪ ਰਿਹਾ ਤਾਂ ਵੀ ਜਲਦ ਹੀ ਆਰਥਿਕ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਕੇ ਮਰ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਕਰੋਨਾ ਮਹਾਮਾਰੀ ਤੋਂ ਬਚਾਅ ਜ਼ਰੂਰੀ ਹੈ ਕਿ ਪਰ ਸਰਕਾਰ ਇਹ ਵੀ ਸੋਚੇ ਕਿ ਜਿਨ੍ਹਾਂ ਦੁਕਾਨਦਾਰਾਂ ਦੇ ਕਾਰੋਬਾਰ ਮੁਕੰਮਲ ਬੰਦ ਕਰ ਦਿੱਤੇ ਗਏ ਹਨ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਕੁਝ ਹੀ ਘੰਟੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦੇਵੇ ਤਾਂ ਜੋ ਉਹ ਵੀ ਕੁਝ ਵਪਾਰ ਕਰ ਸਕਣ। ਦੁਕਾਨਦਾਰਾਂ ਦੇ ਰੋਸ ਧਰਨੇ ‘ਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਪਰਮਜੀਤ ਸਿੰਘ ਢਿੱਲੋਂ ਵੀ ਸ਼ਾਮਲ ਹੋਏ। ਰੋਸ ਧਰਨੇ ਦੇ ਅਖੀਰ ‘ਚ ਸਮੂਹ ਦੁਕਾਨਦਾਰਾਂ ਨੇ ਫੈਸਲਾ ਕੀਤਾ ਕਿ ਉਹ ਰੋਜ਼ ਸਰਕਾਰ ਦੇ ਫੈਸਲੇ ਖਿਲਾਫ਼ ਜਾਂਦਿਆਂ ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹਣਗੇ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਦੁਕਾਨਦਾਰਾਂ ਖ਼ਿਲਾਫ਼ ਕਿਸੇ ਕਿਸਮ ਦੀ ਧੱਕੇਸ਼ਾਹੀ ਨਾ ਕਰੇ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਦੁਕਾਨਦਾਰ ਬਾਅਦ ਦੁਪਹਿਰ 2 ਵਜੇ ਮਗਰੋਂ ਦੁਕਾਨ ਖੋਲ੍ਹੇਗਾ ਤਾਂ ਉਸ ਖ਼ਿਲਾਫ਼ ਪੁਲੀਸ ਕੋਈ ਕਾਰਵਾਈ ਕਰਦਾ ਹੈ ਉਹ ਬਿਲਕੁਲ ਯੋਗ ਹੋਵੇਗੀ।

ਮੋਗਾ(ਮਹਿੰਦਰ ਸਿੰਘ ਰੱਤੀਆਂ): ਪੰਜਾਬ ਸਰਕਾਰ ਦੀ ਤਾਲਾਬੰਦੀ ਖ਼ਿਲਾਫ਼ ਨਿਹਾਲ ਸਿੰਘ ਵਾਲਾ ਵਿਖੇ ਦੁਕਾਨਦਾਰਾਂ ਨੇ ਕੌਂਸਲਰ ਰੂਪ ਲਾਲ ਦੀ ਅਗਵਾਈ ਹੇਠ ਚੌਕ ਵਿਚ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਖੋਹ ਰਾਹੀ ਹੈ।



Source link