ਜੰਮੂ ਕਸ਼ਮੀਰ ਮਸਲੇ ’ਤੇ ਗੱਲ ਕਰਨ ਵੇਲੇ ਸ਼ਿਮਲਾ ਸਮਝੌਤਾ ਯਾਦ ਰੱਖੋ: ਸੰਯੁਕਤ ਰਾਸ਼ਟਰ ਮਹਾਸਭਾ ਪ੍ਰਧਾਨ

ਜੰਮੂ ਕਸ਼ਮੀਰ ਮਸਲੇ ’ਤੇ ਗੱਲ ਕਰਨ ਵੇਲੇ ਸ਼ਿਮਲਾ ਸਮਝੌਤਾ ਯਾਦ ਰੱਖੋ: ਸੰਯੁਕਤ ਰਾਸ਼ਟਰ ਮਹਾਸਭਾ ਪ੍ਰਧਾਨ


ਸੰਯੁਕਤ ਰਾਸ਼ਟਰ, 5 ਮਈ

ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਵੋਲਕਨ ਬੋਜ਼ਕੀਰ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਨੂੰ ‘ਸ਼ਾਂਤਮਈ’ ਹੱਲ ਕਰਨ ਲਈ ਕਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ 1972 ਦੇ ਸ਼ਿਮਲਾ ਸਮਝੌਤੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦੇ ਹਨ। ਇਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਜੰਮੂ ਕਸ਼ਮੀਰ ‘ਤੇ ਸੰਯੁਕਤ ਰਾਸ਼ਟਰ ਦਾ ਰੁਖ਼ ਸੰਯੁਕਤ ਰਾਸ਼ਟਰ ਚਾਰਟਰ ਨਾਲ ਤੈਅ ਹੁੰਦਾ ਹੈ ਤੇ ਸੁਰੱਖਿਆ ਪਰਿਸ਼ਦ ਦੀਆਂ ਤਜਵੀਜ਼ਾਂ ਲਾਗੂ ਹੁੰਦੀਆਂ ਹਨ। ਤੁਰਕੀ ਤੇ ਕੂਟਨੀਤਿਕ ਤੇ ਸਿਆਸਤਦਾਨ ਨੇ ਕਿਹਾ,’ ਮੈਂ ਭਾਰਤ ਤੇ ਪਾਕਿਸਤਾਨ ਵਿਚਾਲੇ 1972 ਵਿੱਚ ਹੋਏ ਸ਼ਿਮਲਾ ਸਮਝੌਤੇ ਨੂੰ ਵੀ ਯਾਦ ਕਰਦਾ ਹਾਂ ਜੋ ਕਹਿੰਦਾ ਹੈ ਕਿ ਜੰਮੂ ਕਸ਼ਮੀਰ ਦੀ ਅੰਤਿਮ ਸਥਿਤੀ ਸੰਯੁਕਤ ਰਾਸ਼ਟਰ ਚਾਰਟਰ ਮੁਤਾਬਕ ਸ਼ਾਂਤੀਪੂਰਨ ਤਰੀਕਿਆਂ ਨਾਲ ਤੈਅ ਹੋਵੇਗੀ।”



Source link