ਇਜ਼ਰਾਈਲ ਨੇ ਭਾਰਤ ਨੂੰ ਭੇਜੀ ਮੈਡੀਕਲ ਸਹਾਇਤਾ ਦੀ ਪਹਿਲੀ ਖੇਪ

ਇਜ਼ਰਾਈਲ ਨੇ ਭਾਰਤ ਨੂੰ ਭੇਜੀ ਮੈਡੀਕਲ ਸਹਾਇਤਾ ਦੀ ਪਹਿਲੀ ਖੇਪ
ਇਜ਼ਰਾਈਲ ਨੇ ਭਾਰਤ ਨੂੰ ਭੇਜੀ ਮੈਡੀਕਲ ਸਹਾਇਤਾ ਦੀ ਪਹਿਲੀ ਖੇਪ


ਨਵੀਂ ਦਿੱਲੀ: ਕਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ ਇਜ਼ਰਾਈਲ ਨੇ ਅੱਜ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਭੇਜੀ ਹੈ। ਇਸ ਖੇਪ ਵਿਚ ਆਕਸੀਜਨ ਕੰਸਨਟਰੇਟਰ ਵੀ ਸ਼ਾਮਲ ਹਨ। ਇਹ ਖੇਪ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦੀ ਗਈ। ਇਜ਼ਰਾਇਲ ਦੇ ਸਫ਼ਾਰਤਖਾਨੇ ਨੇ ਕਿਹਾ ਕਿ ਅਜਿਹੀਆਂ ਹੋਰ ਉਡਾਣਾਂ ਮੈਡੀਕਲ ਸਪਲਾਈ ਲੈ ਕੇ ਆਉਣਗੀਆਂ ਜਿਨ੍ਹਾਂ ਵਿਚ ਸਮੂਹ ਤੇ ਵਿਅਕਤੀਗਤ ਆਕਸੀਜਨ ਜੈਨਰੇਟਰ, ਰੈਸਪੀਰੇਟਰ, ਦਵਾਈਆਂ ਅਤੇ ਹੋਰ ਵਾਧੂ ਮੈਡੀਕਲ ਉਪਕਰਨ ਹੋਣਗੇ। ਇਜ਼ਰਾਈਲ ਦੇ ਰਾਜਦੂਤ ਰੌਨ ਮਾਲਕਾ ਨੇ ਕਿਹਾ, ”ਜ਼ਰੂਰਤ ਦੀ ਇਸ ਘੜੀ ਵਿਚ ਸਾਡੇ ਦੋਵੇਂ ਦੇਸ਼ ਇਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਜ਼ਰਾਈਲ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੇ ਦੋਸਤ ਭਾਰਤ ਵੱਲ ਮਦਦ ਦਾ ਹੱਥ ਵਧਾ ਕੇ ਖੁਸ਼ ਹੈ। ਸਾਡਾ ਦੋਸਤ ਭਾਰਤ ਮਜ਼ਬੂਤ ਹੈ ਅਤੇ ਕਰੋਨਾਵਾਇਰਸ ਦੇ ਇਸ ਸੰਕਟ ਦੌਰਾਨ ਸਾਡੀ ਭਾਈਵਾਲੀ ਇਸ ਨੂੰ ਹੋਰ ਮਜ਼ਬੂਤ ਬਣਾਏਗੀ।” -ਪੀਟੀਆਈSource link