ਸਿੰਗਾਪੁਰ ਰਹਿੰਦੇ ਭਾਰਤੀ ਭੇਜ ਰਹੇ ਨੇ ਮੈਡੀਕਲ ਤੇ ਮਾਲੀ ਮਦਦ

ਸਿੰਗਾਪੁਰ ਰਹਿੰਦੇ ਭਾਰਤੀ ਭੇਜ ਰਹੇ ਨੇ ਮੈਡੀਕਲ ਤੇ ਮਾਲੀ ਮਦਦ
ਸਿੰਗਾਪੁਰ ਰਹਿੰਦੇ ਭਾਰਤੀ ਭੇਜ ਰਹੇ ਨੇ ਮੈਡੀਕਲ ਤੇ ਮਾਲੀ ਮਦਦ


ਸਿੰਗਾਪੁਰ, 7 ਮਈ

ਸਿੰਗਾਪੁਰ ਦੀ ਖੁਰਾਕ ਤੇ ਖੇਤੀਬਾੜੀ ਕਾਰੋਬਾਰ ਨਾਲ ਜੁੜੀ ਕੌਮਾਂਤਰੀ ਕੰਪਨੀ ਨੇ ਭਾਰਤੀ ਹਾਈ ਕਮਿਸ਼ਨ ਤੇ ਹੋਰ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਨਾਲ ਹੱਥ ਮਿਲਾ ਕੇ ਭਾਰਤ ਨੂੰ ਜ਼ਰੂਰੀ ਮੈਡੀਕਲ ਸਪਲਾਈ ਭੇਜਣ ਦਾ ਉਪਰਾਲਾ ਕੀਤਾ ਹੈ। ਓਲਮ ਇੰਟਰਨੈਸ਼ਨਲ ਸਿੰਗਾਪੁਰ ਵਿਚ ਇਕ ਫਾਊਂਡੇਸ਼ਨ, ਸਿੰਗਾਪੁਰ ਏਅਰਲਾਈਨਜ਼, ਏਅਰ ਇੰਡੀਆ ਤੇ ਹੋਰਾਂ ਨਾਲ ਮਿਲ ਕੇ ਭਾਰਤ ਵਿਚ ਆਕਸੀਜਨ ਦੀ ਲੋੜ ਅਤੇ ਹੋਰ ਦਵਾਈਆਂ ਦੀ ਪੂਰਤੀ ਕਰਨ ਲਈ ਕੰਮ ਕਰ ਰਹੀ ਹੈ। ਇਹ ਸਪਲਾਈ ਖ਼ਰੀਦ ਕੇ ਏਅਰਲਿਫਟ ਕੀਤੀ ਜਾ ਰਹੀ ਹੈ। ਇਸ ਉਪਰਾਲੇ ਰਾਹੀਂ ਦਿੱਲੀ, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਜੰਮੂ ਤੇ ਕਸ਼ਮੀਰ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਮਦਦ ਭੇਜੀ ਜਾ ਰਹੀ ਹੈ। ਓਲਮ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਏ. ਸ਼ੇਖਰ ਨੇ ਕਿਹਾ ਕਿ ਭਾਰਤ ਵਿਚ ਮਹਾਮਾਰੀ ਦੇ ਗੰਭੀਰ ਅਸਰ ਸਾਹਮਣੇ ਆਏ ਹਨ ਤੇ ਉਹ ਮਦਦ ਦੇਣੀ ਜਾਰੀ ਰੱਖਣਗੇ। ਇਸੇ ਦੌਰਾਨ ਸਿੰਗਾਪੁਰ ਦੇ ਪ੍ਰਾਂਤਿਕ ਮਜ਼ੂਮਦਾਰ ਤੇ ਦੀਪਤੀ ਕਾਮਤ ਨੇ ‘ਮਿਲਾਪ’ ਪਲੈਟਫਾਰਮ ਰਾਹੀਂ 2,04,960 ਸਿੰਗਾਪੁਰ ਡਾਲਰ ਦੀ ਮਦਦ ਇਕੱਠੀ ਕਰ ਕੇ ਭਾਰਤ ਭੇਜੀ ਹੈ। ਸਿੰਗਾਪੁਰ ਅਧਾਰਿਤ ਭਾਰਤੀਆਂ ਰੋਹਿਤ ਦਿਵੇਦੀ, ਗੌਰਵ ਮਿਸ਼ਰਾ ਤੇ ਸੀਮਾ ਦੇਵਗਨ ਨੇ ਵੀ ਇਕ ਲੱਖ ਸਿੰਗਾਪੁਰ ਡਾਲਰ ਦੀ ਮਦਦ ਵੱਖ-ਵੱਖ ਦੇਸ਼ਾਂ ਤੋਂ ਇਕੱਠੀ ਕਰ ਕੇ ਭਾਰਤ ਭੇਜੀ ਹੈ। ਸਿੰਗਾਪੁਰ ਗੁਜਰਾਤੀ ਸੁਸਾਇਟੀ ਨੇ ਵੀ ਮੈਡੀਕਲ ਮਦਦ ਭੇਜੀ ਹੈ। -ਪੀਟੀਆਈSource link