ਪੰਜਾਬ ਨੂੰ ਮਿਲ ਆਕਸੀਜਨ ਤੇ ਵੈਕਸੀਨ ਦਾ ਕੋਟਾ ਵਧਾਇਆ ਜਾਵੇ: ਕੈਪਟਨ


ਚੰਡੀਗੜ੍ਹ, 9 ਮਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਮਿਲਦਾ ਆਕਸੀਜਨ ਸਪਲਾਈ ਦਾ ਕੋਟਾ 267 ਮੀਟਰਿਕ ਟਨ ਤੋਂ ਵਧਾ ਕੇ 300 ਮੀਟਰਿਕ ਟਨ ਕੀਤਾ ਜਾਵੇ ਤੇ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਕੈਪਟਨ ਨੇ ਕਿਹਾ ਕਿ ਸੂਬੇ ਨੂੰ ਆਕਸੀਜਨ ਤੇ ਵੈਕਸੀਨ ਦੀ ਕਿੱਲਤ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਕੈਪਟਨ ਨੇ ਇਹ ਦੋਵੇਂ ਮੁੱਦੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਵਿਡ-19 ਹਾਲਾਤ ਦੀ ਸਮੀਖਿਆ ਲਈ ਕੀਤੀ ਵਿਚਾਰ ਚਰਚਾ ਦੌਰਾਨ ਚੁੱਕੇ। ਇਸ ਦੌਰਾਨ ਕਰੋਨਾ ਸੰਕਟ ਨਾਲ ਨਜਿੱਠਣ ਦੇ ਢੰਗ ਤਰੀਕਿਆਂ ‘ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਧਰ ਸੂਬੇ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਨੂੰ ਘੱਟੋ-ਘੱਟ 8 ਵਾਧੂ ਟੈਂਕਰ ਦੇਣ ਦੀ ਮੰਗ ਕੀਤੀ ਹੈ। –ਆਈਏਐੱਨਐੱਸSource link