ਨੀਰਵ ਦੀ ਹਵਾਲਗੀ ਖ਼ਿਲਾਫ਼ ਅਪੀਲ ’ਤੇ ਫ਼ੈਸਲਾ ਲਏਗਾ ਹਾਈ ਕੋਰਟ

ਨੀਰਵ ਦੀ ਹਵਾਲਗੀ ਖ਼ਿਲਾਫ਼ ਅਪੀਲ ’ਤੇ ਫ਼ੈਸਲਾ ਲਏਗਾ ਹਾਈ ਕੋਰਟ


ਲੰਡਨ, 9 ਮਈ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਜਿਸ ਦੀ ਪਿਛਲੇ ਮਹੀਨੇ ਭਾਰਤ ਨੂੰ ਹਵਾਲਗੀ ਉਤੇ ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਹੀ ਪਾਈ ਸੀ, ਨੇ ਇਸ ਹੁਕਮ ਖ਼ਿਲਾਫ਼ ਅਪੀਲ ਦਾਇਰ ਕਰਨ ਲਈ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਇਸ ਅਪੀਲ ‘ਤੇ ਫ਼ੈਸਲਾ ਲੈਣ ਵਾਲੇ ਹਾਈ ਕੋਰਟ ਦੇ ਜੱਜ ਬਾਰੇ ਤੈਅ ਕੀਤਾ ਜਾਣਾ ਅਜੇ ਬਾਕੀ ਹੈ। ਹਾਈ ਕੋਰਟ ਦਾ ਜੱਜ ਪਹਿਲਾਂ ਦੇਖੇਗਾ ਕਿ ਕੀ ਮੋਦੀ ਵੱਲੋਂ ਗ੍ਰਹਿ ਮੰਤਰੀ ਦੇ ਹੁਕਮ ਖ਼ਿਲਾਫ਼ ਦਾਇਰ ਅਪੀਲ ਦਾ ਕੋਈ ਆਧਾਰ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵੀ ਮੋਦੀ ਦੀ ਹਵਾਲਗੀ ਭਾਰਤ ਨੂੰ ਦੇਣ ਦੇ ਪੱਖ ਵਿਚ ਫ਼ੈਸਲਾ ਸੁਣਾ ਚੁੱਕਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਵਿਚ ਮੁੱਖ ਮੁਲਜ਼ਮ ਹੈ। -ਪੀਟੀਆਈ



Source link