ਸਰਕਾਰ ਨੇ ਸੀਵੀਸੀ ਮੁਖੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ

ਸਰਕਾਰ ਨੇ ਸੀਵੀਸੀ ਮੁਖੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ
ਸਰਕਾਰ ਨੇ ਸੀਵੀਸੀ ਮੁਖੀ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ

ਨਵੀਂ ਦਿੱਲੀ, 10 ਮਈ

ਕੇਂਦਰ ਸਰਕਾਰ ਦੇ ਅਮਲਾ ਮੰਤਰਾਲਾ ਨੇ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਸੀਵੀਸੀ (ਕੇਂਦਰੀ ਵਿਜੀਲੈਂਸ ਕਮਿਸ਼ਨਰ) ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਲਈਆਂ ਹਨ। ਮਜ਼ੇਦਾਰ ਗੱਲ ਹੈ ਕਿ ਉਮੀਦਵਾਰਾਂ ਨੂੰ 300 ਸ਼ਬਦਾਂ ਦਾ ਇਕ ਨਿਬੰਧ ਲਿਖਣਾ ਹੋਵੇਗਾ, ਜਿਸ ਵਿੱਚ ਉਹ ਤਫ਼ਸੀਲ ਦੇਣਗੇ ਕਿ ਉਹ ਇਸ ਅਹੁਦੇ ਲਈ ਯੋੋਗ ਕਿਉਂ ਹਨ। ਮੌਜੂਦਾ ਸੀਵੀਸੀ ਸੰਜੈ ਕੋਠਾਰੀ ਦੇ ਕਾਰਜਕਾਲ ਦੀ ਮਿਆਦ ਅਗਲੇ ਮਹੀਨੇ ਖ਼ਤਮ ਹੋ ਰਹੀ ਹੈ। ਕੋਠਾਰੀ ਨੇ ਪਿਛਲੇ ਸਾਲ ਅਪਰੈਲ ਵਿੱਚ ਇਹ ਅਹੁਦਾ ਸੰਭਾਲਿਆ ਸੀ। -ਪੀਟੀਆਈSource link