ਗੋਆ ਦੇ ਹਸਪਤਾਲ ’ਚ ਆਕਸੀਜਨ ਲੀਕ

ਗੋਆ ਦੇ ਹਸਪਤਾਲ ’ਚ ਆਕਸੀਜਨ ਲੀਕ


ਪਣਜੀ, 11 ਮਈ

ਮਾਰਗਾਉਂ ਦੇ ਦੱਖਣੀ ਗੋਆ ਡਿਸਟ੍ਰਿਕਟ ਹਸਪਤਾਲ ਵਿੱਚ ਅੱਜ ਉਸ ਵੇਲੇ ਆਕਸੀਜਨ ਲੀਕ ਹੋ ਗਈ ਜਦੋਂ ਹਸਪਤਾਲ ਦੇ ਮੁੱਖ ਟੈਂਕ ਵਿਚ ਗੈਸ ਭਰੀ ਜਾ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਹਸਪਤਾਲ ਕੋਵਿਡ-19 ਮਰੀਜ਼ਾਂ ਦੇ ਇਲਾਜ ਦਾ ਵੱਡਾ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਟੈਂਕਰ ਤੋਂ ਮੁੱਖ ਟੈਂਕ ਵਿਚ ਆਕਸੀਜਨ ਭਰੇ ਜਾਣ ਵੇਲੇ ਮਾਮੂਲੀ ਗੈਸ ਲੀਕ ਹੋਣ ਦੀ ਖਬਰ ਮਿਲੀ ਸੀ ਪਰ ਹਾਲਾਤ ‘ਤੇ ਕਾਬੂ ਪਾ ਲਿਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਗੈਸ ਲੀਕ ਹੋਣ ਦੇ ਕਾਰਨਾਂ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ।-ਪੀਟੀਆਈ





Source link