ਅਸੀਂ 24×7 ਦਿਨ ਕੰਮ ਕਰ ਰਹੇ ਹਾਂ ਤੇ ਰਾਜ ਫੇਰ ਵੀ ਸਾਡੇ ਇਰਾਦਿਆਂ ’ਤੇ ਸ਼ੱਕ ਕਰ ਰਹੇ ਹਨ: ਭਾਰਤ ਬਾਇਓਟੈੱਕ

ਅਸੀਂ 24×7 ਦਿਨ ਕੰਮ ਕਰ ਰਹੇ ਹਾਂ ਤੇ ਰਾਜ ਫੇਰ ਵੀ ਸਾਡੇ ਇਰਾਦਿਆਂ ’ਤੇ ਸ਼ੱਕ ਕਰ ਰਹੇ ਹਨ: ਭਾਰਤ ਬਾਇਓਟੈੱਕ


ਨਵੀਂ ਦਿੱਲੀ, 12 ਮਈਕੁਝ ਰਾਜਾਂ ਵੱਲੋਂ ਕੋਵੈਕਸਿਨ ਦੀ ਸਪਲਾਈ ਬਾਰੇ ਭਾਰਤ ਬਾਇਓਟੈੱਕ ਦੇ ਇਰਾਦਿਆਂ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਕੰਪਨੀ ਨੇ ਨਾਖੁਸ਼ੀ ਪ੍ਰਗਟਾਈ ਹੈ। ਭਾਰਤ ਬਾਇਓਟੈਕ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਚਿੱਤਰਾ ਇੱਲਾ ਨੇ ਕਿਹਾ ਕਿ ਕੰਪਨੀ ਨੇ 10 ਮਈ ਨੂੰ ਕੋਵੈਕਸਿਨ ਦੀ ਖੇਪ 18 ਰਾਜਾਂ ਵਿੱਚ ਭੇਜੀ ਹੈ। ਇਸ ਦੇ ਬਾਵਜੂਦ ਕੁਝ ਰਾਜਾਂ ਨੇ ਸਾਡੇ ਇਰਾਦਿਆਂ ਬਾਰੇ ਸ਼ਿਕਾਇਤਾਂ ਕੀਤੀਆਂ ਹਨ। ਸਾਡੇ 50 ਕਰਮਚਾਰੀ ਕੋਵਿਡ ਕਾਰਨ ਕੰਮ ‘ਤੇ ਨਹੀਂ ਆ ਰਹੇ ਤੇ ਅਸੀਂ ਫਿਰ ਵੀ ਤੁਹਾਡੇ ਲਈ 24×7 ਦਿਨ ਕੰਮ ਕਰ ਰਹੇ ਹਾਂ।” ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਰਤ ਬਾਇਓਟੈੱਕ ਨੇ ਦਿੱਲੀ ਸਰਕਾਰ ਨੂੰ ਕੋਵੈਕਸਿਨ ਦੀਆਂ ਹੋਰ ਖੁਰਾਕਾਂ ਦੇਣ ਤੋਂ ਅਸਮਰਥਤਾ ਪ੍ਰਗਟਾਈ ਹੈ। ਇਸ ਕਾਰਨ ਕੋਵੈਕਸਿਨ ਦਾ ਭੰਡਾਰ ਖਤਮ ਹੋ ਗਿਆ ਹੈ ਤੇ ਇਸ ਕਾਰਨ 17 ਸਕੂਲਾਂ ਵਿੱਚ ਬਣਾਏ 100 ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ।



Source link