ਕਾਂਗਰਸ ਨੇ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕ ਲਾਵਾਰਸ ਛੱਡੇ: ਭਗਵੰਤ ਮਾਨ

ਕਾਂਗਰਸ ਨੇ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕ ਲਾਵਾਰਸ ਛੱਡੇ: ਭਗਵੰਤ ਮਾਨ
ਕਾਂਗਰਸ ਨੇ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕ ਲਾਵਾਰਸ ਛੱਡੇ: ਭਗਵੰਤ ਮਾਨ


ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 12 ਮਈ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੱਤਾ ਤੇ ਕਾਬਜ਼ ਕਾਂਗਰਸ ਨੇ ਆਪਣੀ ਕੁਰਸੀ ਦੀ ਲੜਾਈ ਖਾਤਰ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਦਿੱਤਾ ਹੈ। ਸਿਹਤ ਸਹੂਲਤਾਂ ਤੋਂ ਵਾਂਝੇ ਪੰਜਾਬ ਦੇ ਲੋਕ ਮਰ ਰਹੇ ਹਨ ਪਰ ਪੰਜਾਬ ਦੀ ਕਾਂਗਰਸ ਆਪਣੀਆਂ ਕੁਰਸੀਆਂ ਦੀ ਲੜਾਈ ਖਾਤਰ ਮੀਟਿੰਗਾਂ ਵਿਚ ਰੁੱਝੀ ਹੋਈ ਹੈ। ਸ੍ਰੀ ਮਾਨ ਇੱਥੇ ਕਰੋਨਾ ਮਹਾਮਾਰੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਕਿਹਾ ਕਿ ਕਰੋਨਾ ਮਹਾਮਾਰੀ ਦੀ ਭੇਟ ਚੜ੍ਹ ਕੇ ਪੰਜਾਬ ਦੇ ਲੋਕ ਮਰ ਰਹੇ ਹਨ। ਹਸਪਤਾਲਾਂ ਵਿਚ ਬੈੱਡਾਂ ਅਤੇ ਆਕਸੀਜਨ ਦੇ ਪੁਖਤਾ ਪ੍ਰਬੰਧ ਨਹੀਂ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਸਿਸਵਾਂ ਫਾਰਮ ਤੋਂ ਬਾਹਰ ਨਹੀਂ ਨਿਕਲ ਰਹੇ ਜਦੋਂ ਕਿ ਬਾਕੀ ਕੈਬਨਿਟ ਦੇ ਮੰਤਰੀ ਅਤੇ ਵਿਧਾਇਕ ਕੁਰਸੀ ਦੀ ਦੌੜ ਵਿਚ ਮੀਟਿੰਗਾਂ ਵਿਚ ਰੁੱਝੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਸਮੇਤ ਸਮੁੱਚੀ ਪੰਜਾਬ ਕੈਬਨਿਟ ਨੂੰ ਅਪੀਲ ਕੀਤੀ, ‘ਮੁੱਖ ਮੰਤਰੀ ਅਤੇ ਪ੍ਰਧਾਨਗੀ ਦੀ ਕੁਰਸੀ ਦੀ ਲੜਾਈ ਬਾਅਦ ਵਿਚ ਲੜ ਲਿਓ, ਪਹਿਲਾਂ ਪੰਜਾਬ ਦੇ ਲੋਕਾਂ ਦੀ ਜਾਨ ਬਚਾ ਲਓ। ਜੇ ਲੋਕ ਹੀ ਨਾ ਰਹੇ ਤਾਂ ਕਿਸ ਦੇ ਮੁੱਖ ਮੰਤਰੀ ਅਤੇ ਕਿਸ ਦੇ ਪ੍ਰਧਾਨ ਬਣੋਗੇ।’



Source link