ਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ

ਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ


ਰਮੇਸ਼ ਭਾਰਦਵਾਜ

ਲਹਿਰਾਗਾਗਾ, 12 ਮਈ

ਨੇੜਲੇ ਪਿੰਡ ਲੇਹਲ ਖੁਰਦ ਦੇ ਸਿੱਧੂ ਫੋਰਟ ਪੈਲੇਸ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਅਤੇ ਔਰਤਾਂ ਨੇ 5 ਜੀ ਨੈੱਟਵਰਕ ਲਈ ਵਿਛਾਈ ਜਾ ਰਹੀ ਕੇਬਲ ਨੂੰ ਰੁਕਵਾਉਣ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਦਾ ਘਿਰਾਓ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜੈ ਦੀਪ ਸਿੰਘ, ਹਰਸੇਵਕ ਸਿੰਘ ਲੇਹਲ ਖੁਰਦ, ਜਸਵੀਰ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਮੋਦੀ ਨੇ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚ ਦਿੱਤਾ ਹੈ ਅਤੇ ਉਨ੍ਹਾਂ ਦਾ ਕਿਸਾਨ ਸਿਰੇ ਤੋਂ ਹੀ ਵਿਰੋਧ ਕਰ ਰਹੇ ਹਨ। ਅੱਜ ਉਨ੍ਹਾਂ ਦੀ ਰਿਲਾਇੰਸ ਕੰਪਨੀ ਵੱਲੋਂ 5-ਜੀ ਸਬੰਧੀ ਰਾਤ ਨੂੰ ਕੰਮ ਚਲਾ ਕੇ ਚੋਰੀ- ਚੋਰੀ ਅੰਡਰ ਗਰਾਊਂਡ ਪਾਈਪਾਂ ਪਾਈਆਂ ਜਾ ਰਹੀਆਂ ਹਨ। ਇਸ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਨ੍ਹਾਂ ਦਾ ਅਧਿਕਾਰੀ ਕਿਸਾਨਾਂ ਨਾਲ ਆ ਕੇ ਗੱਲ ਨਹੀਂ ਕਰਕੇ ਤਸੱਲੀ ਨਹੀਂ ਦਿਵਾਉਂਦਾ ਉੰਨਾ ਚਿਰ ਨਾ ਮਸ਼ੀਨਾਂ ਚੱਲਣ ਦੇਣਗੇ ਨਾ ਹੀ ਇਨ੍ਹਾਂ ਨੂੰ ਇੱਥੋਂ ਜਾਣ ਦੇਵਾਂਗੇ।



Source link