ਕੋਲੰਬੀਆ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ 42 ਹਲਾਕ

ਕੋਲੰਬੀਆ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ 42 ਹਲਾਕ


ਬੋਗੋਟਾ,12 ਮਈ

ਕੋਲੰਬੀਆ ਵਿਚ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਵਿਚ 42 ਜਣੇ ਮਾਰੇ ਗਏ ਹਨ। ਦੱਸਣਯੋਗ ਹੈ ਕਿ ਮਹਾਮਾਰੀ ਦੌਰਾਨ ਮੁਲਕ ਵਿਚ ਗਰੀਬੀ ਵੱਧ ਰਹੀ ਹੈ ਤੇ ਲੋਕਾਂ ਵਿਚਲਾ ਆਰਥਿਕ ਪਾੜਾ ਵੀ ਵੱਧ ਰਿਹਾ ਹੈ। ਵੇਰਵਿਆਂ ਮੁਤਾਬਕ 168 ਜਣੇ ਇਨ੍ਹਾਂ ਰੋਸ ਮੁਜ਼ਾਹਰਿਆਂ ਤੋਂ ਬਾਅਦ ਲਾਪਤਾ ਵੀ ਹਨ। ਸਰਕਾਰ ਖ਼ਿਲਾਫ਼ ਮੁਜ਼ਾਹਰੇ ਦੋ ਹਫ਼ਤੇ ਪਹਿਲਾਂ ਵੱਡੇ ਪੱਧਰ ਉਤੇ ਸ਼ੁਰੂ ਹੋਏ ਸਨ। ਜ਼ਿਆਦਾਤਰ ਲੋਕ ਪੁਲੀਸ ਹਿੰਸਾ ਵਿਚ ਮਾਰੇ ਗਏ ਹਨ। ਇਕ ਪੁਲੀਸ ਕਰਮੀ ਦੀ ਵੀ ਮੌਤ ਹੋਈ ਹੈ। ਕੋਲੰਬੀਅਨ ਪੁਲੀਸ ਉਤੇ ਤਾਕਤ ਦੀ ਜ਼ਿਆਦਾ ਵਰਤੋਂ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਕਈ ਥਾਂ ਦੰਗੇ ਹੋਣ ਦੀ ਵੀ ਸੂਚਨਾ ਹੈ। ਸਰਕਾਰ ਨੇ ਆਪਣਾ ਵਿੱਤੀ ਘਾਟਾ ਘਟਾਉਣ, ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਲਈ ਫੰਡ ਇਕੱਠਾ ਕਰਨ ਦਾ ਹਵਾਲਾ ਦੇ ਕੇ ਟੈਕਸ ਵਧਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟ ਪਿਆ ਸੀ। -ਏਪੀ



Source link