ਲੰਡਨ, 14 ਮਈ
ਬਰਤਾਨੀਆਂ ਦੇ ਆਵਾਸ ਐਨਫੋਰਮੈਂਟ ਦੇ ਅਧਿਕਾਰੀਆਂ ਨੇ ਸਕਾਟਲੈਂਡ ਸ਼ਹਿਰ ਤੇ ਗਲਾਸਗੋ ਵਿੱਚ ਆਵਾਸ ਨਿਯਮਾਂ ਦੀ ਉਲੰਘਣਾ ਕਰਨ ਦੇ ਸ਼ੱਕ ਵਿੱਚ ਦੋ ਭਾਰਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਅਧਿਕਾਰੀਆਂ ਦੀ ਗੱਡੀ ਘੇਰ ਲਈ। ਇਹ ਘੇਰਾ 8 ਘੰਟਿਆਂ ਤੱਕ ਚੱਲਿਆ। ਲੋਕ ਸੜਕਾਂ ‘ਤੇ ਬੈਠ ਗਏ। ਅਧਿਕਾਰੀਆਂ ਨੇ ਲੋਕਾਂ ਬਹੁਤ ਸਮਝਾਇਆ ਪਰ ਉਹ ਆਪਣੇ ਸਾਥੀ ਨੂੰ ਛੁਡਾਉਣ ਵਿੱਚ ਕਾਮਯਾਬ ਹੋ ਗਏ। ਦੋਵਾਂ ਨੂੰ ਜ਼ਮਾਨਤ ‘ਤੇ ਛੱਡਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।